ਜੋਧਾਂ/ਲਲਤੋਂ (ਡਾ. ਪ੍ਰਦੀਪ)- ਬੁਲਟ ਮੋਟਰਸਾਈਕਲ ਸਵਾਰਾਂ ਨੇ ਜਿੱਥੇ ਮੋਟਰਸਾਈਕਲ ਦੇ ਸਲੰਡਰਾਂ 'ਚੋਂ ਪਟਾਕੇ ਚਲਾ ਕੇ ਦਹਿਸ਼ਤ ਮਚਾਉਣ ਤੋਂ ਬਅਦ ਹੁਣ ਡਾਕੇ ਮਾਰਨੇ ਲੁੱਟਾਂ-ਖੋਹਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ। ਇਸ ਦੀ ਮਿਸਾਲ ਉਸ ਵੇਲੇ ਬੀਤੀ ਰਾਤ ਨੂੰ ਵੇਖਣ ਨੂੰ ਮਿਲੀ ਜਦੋਂ ਦੋ ਬੁਲਟ ਮੋਟਰਸਾਈਕਲ ਸਵਾਰਾਂ ਨੇ ਜੋਧਾਂ ਦੇ ਠੇਕਾ ਨੰਬਰ 2 ਆਪਣੀ ਹੋਂਦ ਦਾ ਪ੍ਰਗਟਾਵਾ ਕਰਦਿਆਂ ਠੇਕੇ ਦੇ ਕਰਿੰਦੇ ਤੋਂ 47 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਪੁਲਸ ਥਾਣਾ ਜੋਧਾਂ ਦੇ ਮੁਖ ਮੁਨਸ਼ੀ ਬਲਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੌਣੇ ਦਸ ਵਜੇ ਦੇ ਕਰੀਬ ਦੋ ਨੌਜਵਾਨਾਂ ਨੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਸੰਤੋਸ਼ ਕੁਮਾਰ ਤੋਂ ਡਾਲਰ ਰਮ ਦੀ ਬੋਤਲ ਦੀ ਮੰਗ ਕੀਤੀ। ਜਦੋਂ ਠੇਕੇ ਦੇ ਕਰਿੰਦੇ ਨੇ ਸ਼ਰਾਬ ਚੁੱਕਣ ਲਈ ਪਿੱਠ ਘੁਮਾਈ ਤਾਂ ਦੋ ਲੁਟੇਰੇ ਨੌਜਵਾਨਾਂ 'ਚ ਇਕ ਬੁਲਟ ਮੋਟਰਸਾਈਕਲ ਨੂੰ ਸਟਾਰਟ ਕਰ ਗਿਆ ਤੇ ਦੂਜੇ ਨੇ ਗੱਲੇ 'ਚੋਂ 47 ਹਜ਼ਾਰ ਰੁਪਏ ਦੀ ਰਕਮ ਲੁੱਟ ਲਈ। ਠੇਕੇ ਦੇ ਕਰਿੰਦੇ ਨੇ ਤੁਰੰਤ ਪਿੱਛਾ ਕਰਦਿਆਂ ਇਕ ਨੌਜਵਾਨ ਨੂੰ ਫੜ ਤਾਂ ਲਿਆ ਪਰ ਲੁਟੇਰਿਆਂ ਨੇ ਉਸ ਦੀ ਖਿਚ ਧੂਹ ਕਰਨ ਤੋਂ ਬਾਅਦ ਧੱਕੇਮਾਰ ਕੇ ਸੁੱਟ ਦਿਤਾ ਤੇ ਫਰਾਰ ਹੋ ਗਏ। ਪੁਲਸ ਥਾਣਾ ਜੋਧਾਂ ਵਲੋਂ ਧਾਰਾ 457, 580 ਆਈ. ਪੀ. ਸੀ. ਐਕਟ ਅਧੀਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਗਿਆ ਹੈ। ਪੰਜਾਬ ਦੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਕਥਿਤ ਤੌਰ 'ਤੇ ਦਿਤਾ ਬਿਆਨ 'ਡਾਕੇ ਮਾਰੋ, ਪਰਚਾ ਮੈਂ ਨਹੀਂ ਹੋਣ ਦਿੰਦਾ' ਚਰਚਾ ਵਿਚ ਹੋਣ ਸਮੇਂ ਲੁੱਟਾਂ-ਖੋਹਾਂ ਤੇ ਡਾਕੇ ਪੈਣ ਤਾਂ ਫਿਰ ਵੀ ਪੁਲਸ ਵਲੋਂ ਪਰਚਾ ਦਰਜ ਕਰਨ ਦਾ ਹੌਸਲਾ ਕੀਤਾ ਹੈ।
ਵੈਸ਼ਨੋ ਮਾਤਾ ਦਾ ਸੀ ਸਿਰ 'ਤੇ ਹੱਥ, ਜਿਸ ਕਰਕੇ ਬਚੀਆਂ ਕਈ ਜ਼ਿੰਦਗੀਆਂ
NEXT STORY