ਪੰਜਾਬ 'ਚ ਲੈਪਟਾਪ ਦੀ ਵਿਕਰੀ ਹੋ ਸਕਦੀ ਹੈ ਠੱਪ
ਜਲੰਧਰ - ਈ-ਕਾਮਰਸ ਕੰਪਨੀਆਂ ਵਲੋਂ ਦਿੱਤੇ ਜਾ ਰਹੇ ਭਾਰੀ ਡਿਸਕਾਊਂਟ ਦੀ ਸਰਕਾਰ ਵਲੋਂ ਜਾਂਚ ਕੀਤੇ ਜਾਣ ਦੀਆਂ ਖਬਰਾਂ ਦੇ ਵਿਚਕਾਰ ਪੰਜਾਬ ਵਿਚ ਲੈਪਟਾਪ ਡੀਲਰਾਂ ਅਤੇ ਆਈ. ਟੀ. ਟਰੇਡਰਸ ਨੇ ਵੀ ਹੁਣ ਈ-ਕਮਰਸ ਕੰਪਨੀਆਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਸ ਦੇ ਕਾਰਨ ਪੰਜਾਬ ਵਿਚ ਲੈਪਟਾਪ ਵਿਕਰੀ ਠੱਪ ਹੋ ਸਕਦੀ ਹੈ।
ਜਾਣਕਾਰੀ ਮੁਤਾਬਕ ਪੰਜਾਬ ਐਸੋਸੀਏਸ਼ਨ ਆਫ ਕੰਪਿਊਟਰ ਟਰੇਡਰ (ਪੈਕਟ) ਲੈਪਟਾਪ ਨਿਰਮਾਤਾ ਕੰਪਨੀਆਂ ਦੇ ਨਾਲ ਤਮਾਮ ਵਪਾਰਕ ਸਰਗਰਮੀਆਂ ਤੁਰੰਤ ਬੰਦ ਕਰ ਸਕਦੀ ਹੈ। ਪੈਕਟ ਦੀ ਵੀਰਵਾਰ ਨੂੰ ਹੋਈ ਬੈਠਕ ਵਿਚ ਉਕਤ ਫੈਸਲਾ ਲਿਆ ਗਿਆ। ਪੈਕਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੈਣੀ ਨੇ ਇਕ ਸਰਕੂਲਰ ਜਾਰੀ ਕਰ ਕੇ ਇਸ ਫੈਸਲੇ ਦੀ ਜਾਣਕਾਰੀ ਪੰਜਾਬ ਦੀਆਂ ਸਾਰੀਆਂ ਜ਼ਿਲਾ ਐਸੋਸੀਏਸ਼ਨਾਂ ਨੂੰ ਭੇਜ ਦਿੱਤੀ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਪੰਜਾਬ ਦਾ ਕੋਈ ਵੀ ਲੈਪਟਾਪ ਡੀਲਰ ਐੱਚ. ਪੀ., ਡੈਲ, ਤੋਸ਼ੀਬਾ, ਐਪਲ, ਏਸਰ ਅਤੇ ਲੈਨੇਵੋ ਦੇ ਕਿਸੇ ਵੀ ਟੀ-ਵਨ ਡਿਸਟ੍ਰੀਬਿਊੂਟਰ ਨਾਲ ਕੋਈ ਵੀ ਵਪਾਰਕ ਲੈਣ-ਦੇਣ ਨਹੀਂ ਕਰੇਗਾ। ਇਹ ਫੈਸਲਾ ਤਦ ਤਕ ਲਾਗੂ ਰਹੇਗਾ। ਜਦ ਤਕ ਆਈ. ਟੀ. ਟਰੇਡਰਸ ਦੇ ਹਿੱਤਾਂ ਲਈ ਕੰਪਨੀ ਇਕ ਮੰਚ 'ਤੇ ਆ ਕੇ ਕੋਈ ਫੈਸਲਾ ਨਹੀਂ ਲੈਂਦੀ।
ਐਸੋਸੀਏਸ਼ਨ ਨੇ ਦੋਸ਼ ਲਗਾਇਆ ਹੈ ਕਿ ਸਾਰੀਆਂ ਈ-ਕਾਮਰਸ ਕੰਪਨੀਆਂ ਨਾਜਾਇਜ਼ ਤਰੀਕੇ ਨਾਲ ਬਾਜ਼ਾਰ ਵਿਚ ਕਬਜ਼ਾ ਕਰਨਾ ਚਾਹੁੰਦੀਆਂ ਹਨ। ਇਹ ਕੰਪਨੀਆਂ ਟਰੇਡਰ ਦੇ ਮੁਕਾਬਲੇ 25 ਤੋਂ 30 ਫੀਸਦੀ ਸਸਤਾ ਸਾਮਾਨ ਵੇਚ ਕੇ ਆਈ. ਟੀ. ਟਰੇਡਰਸ ਦੇ ਵਪਾਰ ਨੂੰ ਤਬਾਹ ਕਰਨ ਵਿਚ ਲੱਗੀਆਂ ਹੋਈਆਂ ਹਨ। ਬੈਠਕ ਵਿਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ, ਬਠਿੰਡਾ, ਸੰਗਰੂਰ, ਮੋਗਾ, ਪਟਿਆਲਾ, ਪਠਾਨਕੋਟ, ਹੁਸ਼ਿਆਰਪੁਰ, ਧੂਰੀ, ਫਿਲੌਰ ਅਤੇ ਨਵਾਂਸ਼ਹਿਰ ਦੀ ਆਈ. ਟੀ. ਟਰੇਡਰਸ ਸ਼ਾਮਲ ਸਨ।
ਹਰਿਆਣਾ 'ਚ ਫਿਰ ਗਰਜਣਗੇ ਸਿੱਧੂ (ਵੀਡੀਓ)
NEXT STORY