ਆਗਰਾ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰੇਖਾ ਸ਼ੁੱਕਰਵਾਰ ਨੂੰ 60 ਸਾਲਾਂ ਦੀ ਹੋ ਗਈ। ਉਸ ਦੀ ਆਉਣ ਵਾਲੀ ਫਿਲਮ 'ਸੁਪਰ ਨਾਨੀ' ਦੀ ਸਹਿ-ਅਭਿਨੇਤਰੀ ਸ਼੍ਰੇਆ ਉਸਦੀ ਸਦਾਬਹਾਰ ਖੂਬਸੂਰਤੀ ਤੋਂ ਹੈਰਾਨ ਹੈ। ਉਹ ਕਹਿੰਦੀ ਹੈ ਕਿ ਰੇਖਾ ਕਦੇ ਬੁੱਢੀ ਨਹੀਂ ਹੋਵੇਗੀ।
ਉਸਨੇ ਦੱਸਿਆ ਕਿ 60 ਸਾਲ ਦੀ ਹੋਣ 'ਤੇ ਵੀ ਉਸਦੀ ਖੁਬਸੂਰਤੀ ਅਤੇ ਜਾਦੂ ਬਰਕਰਾਰ ਹੈ। ਉਹ ਤਾਜ਼ ਮਹੱਲ ਵਾਂਗ ਕਦੇ ਪੁਰਾਣੀ ਨਹੀਂ ਹੋਵੇਗੀ। ਫਿਲਮ 'ਚ ਸ਼੍ਰੇਆ ਰੇਖਾ ਦੀ ਨੂੰਹ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਉਸਨੇ ਕਿਹਾ ਕਿ ਰੇਖਾ ਦਿਮਾਗ, ਸਰੀਰ ਅਤੇ ਅੰਤਰ ਆਤਮਾ ਤੋਂ ਖੂਬਸੂਰਤ ਹੈ।
ਰੇਖਾ ਦੀ ਜ਼ਿੰਦਗੀ 'ਚ ਇਨ੍ਹਾਂ ਫਿਲਮਾਂ ਨੇ ਲਿਆਂਦਾ ਬਦਲਾਅ (ਦੇਖੋ ਤਸਵੀਰਾਂ)
NEXT STORY