ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਆਮਿਰ ਖਾਨ ਨੇ ਮੰਨ ਲਿਆ ਹੈ ਕਿ ਉਨ੍ਹਾਂ ਨੂੰ ਵੀ ਸ਼ਾਹਰੁਖ ਖਾਨ ਦੀ ਲੋਕ ਪ੍ਰਸਿੱਧੀ ਦਾ ਫਾਇਦਾ ਮਿਲਦਾ ਹੈ। ਜਦੋਂ ਫਿਲਮ 'ਪੀਕੇ' ਦੇ ਟਰੇਲਰ ਰਿਲੀਜ਼ ਦੇ ਮੌਕੇ 'ਤੇ ਆਮਿਰ ਕੋਲੋਂ ਪੁੱਛਿਆ ਗਿਆ, '' ਕੀ ਉਹ ਸ਼ਾਹਰੁਖ ਦੀਆਂ ਫਿਲਮਾਂ ਦੀ ਰਿਲੀਜ਼ਿੰਗ ਕੋਲ ਹੀ ਆਪਣੀਆਂ ਫਿਲਮਾਂ ਨੂੰ ਪ੍ਰਮੋਟ ਕਿਉਂ ਕਰਦੇ ਹਨ? ਤਾਂ ਆਮਿਰ ਨੇ ਇਹ ਗੱਲ ਸਵੀਕਾਰ ਕੀਤੀ ਕਿ ਉਨ੍ਹਾਂ ਨੂੰ ਸ਼ਾਹਰੁਖ ਦੀ ਲੋਕ ਪ੍ਰਸਿੱਧੀ ਦਾ ਫਾਇਦਾ ਮਿਲਦਾ ਹੈ। ਆਮਿਰ ਨੇ ਕਿਹਾ, ''ਉਹ ਆਪਣੀਆਂ ਫਿਲਮਾਂ ਨੂੰ ਹਮੇਸ਼ਾ ਕ੍ਰਿਸਮਿਸ 'ਤੇ ਰਿਲੀਜ਼ ਕਰਦੇ ਹਨ ਇਸ ਲਈ ਇਹ ਸਿਰਫ ਸੰਯੋਗ ਹੈ ਪਰ ਜੇਕਰ ਪੁਰਾਣਿਆਂ ਪੰਨਿਆਂ ਨੂੰ ਪਲਟ ਕੇ ਦੇਖਿਆ ਜਾਵੇ ਤਾਂ ਅਜਿਹਾ ਪਹਿਲਾਂ ਵੀ ਕਈ ਵਾਰੀ ਹੋ ਚੁੱਕਿਆ ਹੈ। ਸ਼ਾਹਰੁਖ ਦੀ ਫਿਲਮ 'ਰਬ ਨੇ ਬਣਾ ਦੀ ਜੋੜੀ' ਦੇ ਸਮੇਂ ਵੀ ਆਮਿਰ ਨੇ ਥੀਏਟਰਾਂ 'ਚ ਆਪਣੀ ਫਿਲਮ 'ਗਜਨੀ' ਦੀ ਪ੍ਰਮੋਸ਼ਨ ਕੀਤੀ ਸੀ। ਆਮਿਰ ਨੇ ਸ਼ਾਹਰੁਖ ਦੀ ਫਿਲਮ 'ਹੈੱਪੀ ਨਿਊ ਈਅਰ' ਦੀ ਰਿਲੀਜ਼ ਤੋਂ ਇਕ ਦਿਨ ਪਹਿਲਾਂ 'ਪੀਕੇ' ਦਾ ਟਰੇਲਰ ਲਾਂਚ ਕੀਤਾ।
ਬ੍ਰੇਕਅੱਪ ਤੋਂ ਬਾਅਦ ਮੁੜ ਇਕੱਠੇ ਹੋਏ ਕੁਸ਼ਾਲ-ਗੌਹਰ
NEXT STORY