ਪੁਰਾਤਨ ਸੰਗੀਤ ਰੂਹ ਨੂੰ ਸਕੂਨ ਦੇਣ ਵਾਲਾ ਤੇ ਸ਼ੋਰ-ਸ਼ਰਾਬੇ ਤੋਂ ਕੋਹਾਂ ਦੂਰ ਹੁੰਦਾ ਸੀ ਪਰ ਅੱਜ ਦਾ ਸੰਗੀਤ ਸਿਰਫ਼ ਅਤੇ ਸਿਰਫ਼ ਨੰਗੇਜਪੁਣੇ ਦਾ ਸ਼ਿਕਾਰ ਤੇ ਕੰਪਿਊਰਾਈਜ਼ਡ ਹੋ ਕੇ ਰਹਿ ਗਿਆ ਹੈ। ਅਜੋਕੇ ਸਮੇਂ 'ਚ ਵੀ ਕੁਝ ਅਜਿਹੇ ਗਾਇਕ ਤੇ ਸੰਗੀਤਕਾਰ ਹਨ, ਜੋ ਰੂਹ ਨੂੰ ਆਪਣੇ ਗੀਤਾਂ ਰਾਹੀਂ ਨਸ਼ਿਆ ਦਿੰਦੇ ਹਨ। ਇਹੋ ਜਿਹੀ ਰੂਹ ਦਾ ਮਾਲਕ ਹੈ ਗਾਇਕ ਸੁਖਵੀਰ ਸੁੱਖ, ਜਿਸ ਦੀ ਨਵੀਂ ਐਲਬਮ 'ਸੁੱਖ-ਏ ਨਿਊ ਬਿਗਨਿੰਗ' ਰਿਲੀਜ਼ ਹੋਈ ਹੈ। ਇਸ ਐਲਬਮ ਦਾ ਟਾਈਟਲ ਗੀਤ 'ਮੈਨੂੰ ਮੇਰੀਆਂ ਬੁਰਾਈਆਂ ਤੂੰ ਵਿਖਾਉਂਦਾ ਰਹੀਂ, ਮੇਰੀ ਸੋਚ ਵਿਚ ਰੱਬਾ ਨਿੱਤ ਆਉਂਦਾ ਰਹੀਂ' ਜਦੋਂ ਕੰਨਾਂ ਵਿਚ ਪੈਂਦਾ ਹੈ ਤਾਂ ਹਰ ਇਕ ਦੇ ਦਿਲ 'ਚੋਂ ਗਾਇਕ ਸੁਖਵੀਰ ਸੁੱਖ ਲਈ ਅਸੀਸ ਹੀ ਨਿਕਲੇਗੀ ਕਿ ਵਾਹ ਰੱਬ ਦੇ ਬੰਦਿਆ ਕਿਆ ਰੂਹ ਨਾਲ ਗਾਇਆ ਹੈ।
ਪਿੰਡ ਮਲਸੀਆਂ ਤਹਿਸੀਲ ਸ਼ਾਹਕੋਟ ਜ਼ਿਲਾ ਜਲੰਧਰ ਵਿਖੇ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਪਿਤਾ ਸ. ਸੰਧੂਰਾ ਸਿੰਘ ਦੇ ਗ੍ਰਹਿ ਵਿਖੇ ਜਨਮੇ ਸੁਖਵੀਰ ਸੁੱਖ ਨੇ ਮੁੱਢਲੀ ਵਿੱਦਿਆ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਤੋਂ ਪ੍ਰਾਪਤ ਕੀਤੀ, ਜਦੋਂਕਿ ਗ੍ਰੈਜੂਏਸ਼ਨ ਖਾਲਸਾ ਕਾਲਜ ਜਲੰਧਰ ਤੋਂ ਕੀਤੀ। ਸੁਖਵੀਰ ਸੁੱਖ ਦੀ ਬਤੌਰ ਗਾਇਕ ਪਹਿਲੀ ਐਲਬਮ ਸਾਲ 1992 ਵਿਚ 'ਮੌਜਾਂ ਤੇਰੇ ਸ਼ਹਿਰ ਦੀਆਂ' ਰਿਲੀਜ਼ ਹੋਈ, ਉਸ ਤੋਂ ਬਾਅਦ ਹੁਣ ਤਕ 5 ਐਲਬਮਾਂ ਦਰਸ਼ਕਾਂ ਦੀ ਝੋਲੀ ਪਾਈਆਂ। ਗਾਇਕ ਸੁਖਵੀਰ ਸੁੱਖ ਨੇ ਦੱਸਿਆ ਕਿ ਉਸ ਦੀ ਨਵੀਂ ਐਲਬਮ 'ਸੁੱਖ- ਏ ਨਿਊ ਬਿਗਨਿੰਗ' ਕੰਪਨੀ ਨਿਊ ਲੀਵ ਮੀਡੀਆ ਵੈਂਚਰ ਨੇ ਰਿਲੀਜ਼ ਕੀਤੀ, ਜਿਸ ਦਾ ਮਿਊਜ਼ਿਕ ਜੈਦੇਵ ਕੁਮਾਰ ਜੀ ਨੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਹੈ।
ਇਸ ਐਲਬਮ 'ਚ ਕੁਲ 8 ਗੀਤ ਹਨ। ਇਸ ਐਲਬਮ ਦੇ ਇਕ ਗੀਤ ਦਾ ਵੀਡੀਓ ਵੱਖ-ਵੱਖ ਚੈਨਲਾਂ ਦਾ ਸ਼ਿੰਗਾਰ ਬਣਿਆ ਹੋਇਆ ਹੈ, ਜਿਸ ਦੇ ਡਾਇਰੈਕਟਰ ਮੁੰਬਈ ਤੋਂ ਏ. ਕੇ. ਪੰਨਾ ਲਾਲ ਜੀ ਹਨ। ਗਾਇਕ ਸੁਖਵੀਰ ਸੁੱਖ ਦੀ ਇਸ ਐਲਬਮ ਨੂੰ ਸੁਣਨ ਤੋਂ ਬਾਅਦ ਉਸ ਦੇ ਕਈ ਗੁਣ ਨਿੱਖਰ ਕੇ ਸਾਹਮਣੇ ਆਉਂਦੇ ਹਨ।
ਵਾਲ-ਵਾਲ ਬਚੇ ਪ੍ਰਿਥਵੀਰਾਜ
NEXT STORY