ਅਜਿਹਾ ਨਹੀਂ ਹੈ ਕਿ ਮਰਦ ਹੀ ਗੰਜੇ ਹੁੰਦੇ ਹਨ, ਔਰਤਾਂ ਦੇ ਵਾਲ ਵੀ ਝੜਦੇ ਹਨ, ਜਿਸ ਨਾਲ ਉਨ੍ਹਾਂ 'ਚ ਵੀ ਗੰਜੇਪਨ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਇਕ ਅਧਿਐਨ ਮੁਤਾਬਿਕ ਹਰ ਵਾਲ ਇਕ ਛੇਕ 'ਤੇ ਉੱਗਦਾ ਹੈ, ਉਸ ਨੂੰ ਫੋਲੀਕਲ ਕਹਿੰਦੇ ਹਨ। ਜਿਵੇਂ-ਜਿਵੇਂ ਫੋਲੀਕਲਜ਼ ਸੁੰਗੜਦੇ ਹਨ ਤਾਂ ਵਾਲ ਝੜਦੇ ਹਨ ਅਤੇ ਉਥੇ ਗੰਜਾਪਨ ਆ ਜਾਂਦਾ ਹੈ। ਕਈ ਵਾਰ ਇਸੇ ਸਮੱਸਿਆ ਕਾਰਨ ਲੰਮੇ ਅਤੇ ਮੋਟੇ ਵਾਲ ਵੀ ਛੋਟੇ ਤੇ ਪਤਲੇ ਵਾਲਾਂ 'ਚ ਬਦਲ ਜਾਂਦੇ ਹਨ। ਔਰਤਾਂ 'ਚ ਇਕਦਮ ਕਦੇ ਵੀ ਗੰਜਾਪਨ ਨਹੀਂ ਹੁੰਦਾ ਹੈ। ਪਹਿਲਾਂ ਉਨ੍ਹਾਂ ਦੇ ਵਾਲ ਝੜਦੇ ਹਨ, ਪਤਲੇ ਹੁੰਦੇ ਹਨ ਅਤੇ ਬਾਅਦ ਵਿਚ ਗੰਜਾਪਨ ਆਉਂਦਾ ਹੈ। ਗੰਜੇਪਨ ਦੇ ਕਈ ਕਾਰਨ ਹੁੰਦੇ ਹਨ, ਜਿਨ੍ਹਾਂ ਨੂੰ ਜਾਣਨਾ ਜ਼ਰੂਰੀ ਹੈ....
* ਵੰਸ਼ਵਾਦੀ ਗੁਣ ਜਾਂ ਪਰਿਵਾਰ ਵਿਚ ਪਹਿਲਾਂ ਵੀ ਮਾਂ ਜਾਂ ਦਾਦੀ, ਨਾਨੀ ਦੇ ਵਾਲਾਂ ਦਾ ਇਸ ਤਰ੍ਹਾਂ ਝੜਨਾ।
* ਉਮਰ ਦੇ ਵਧਣ ਕਾਰਨ।
* ਸਰਜਰੀ, ਕੀਮੋਥੈਰੇਪੀ ਜਾਂ ਕਿਸੇ ਦਵਾਈ ਦੇ ਪ੍ਰਭਾਵ ਕਾਰਨ।
* ਮਾਹਵਾਰੀ ਕਾਰਨ ਅਜਿਹੀਆਂ ਸਮੱਸਿਆਵਾਂ 'ਤੇ ਤੁਹਾਨੂੰ ਡਰਮੈਟੋਲਾਜਿਸਟ ਨੂੰ ਮਿਲਣਾ ਚਾਹੀਦਾ ਹੈ ਤਾਂ ਕਿ ਉਹ ਤੁਹਾਡਾ ਸਹੀ ਟ੍ਰੀਟਮੈਂਟ ਕਰ ਸਕੇ।
* ਗੰਜੇਪਨ ਦੀ ਸਮੱਸਿਆ ਔਰਤਾਂ ਅਤੇ ਮਰਦਾਂ ਦੋਹਾਂ 'ਚ ਹੁੰਦੀ ਹੈ ਪਰ ਇਸ ਵਿਚ ਕੋਈ ਝਿਜਕਣ ਵਾਲੀ ਗੱਲ ਨਹੀਂ ਹੈ। ਤੁਸੀਂ ਡਾਕਟਰ ਨੂੰ ਮਿਲੋ ਅਤੇ ਆਪਣੀ ਸਮੱਸਿਆ ਦੱਸ ਕੇ ਸਹੀ ਇਲਾਜ ਕਰਵਾਓ।
* ਮਰਦਾਂ ਵਿਚ ਗੰਜੇਪਨ ਦੀ ਸ਼ੁਰੂਆਤ ਜਿਥੇ ਕੰਨਪਟੀ ਤੋਂ ਹੁੰਦੀ ਹੈ, ਉਥੇ ਹੀ ਔਰਤਾਂ 'ਚ ਗੰਜੇਪਨ ਦੀ ਸ਼ੁਰੂਆਤ ਸਿਰ ਦੇ ਵਿਚਾਲਿਓਂ ਹੁੰਦੀ ਹੈ। ਦੋਹਾਂ 'ਚ ਹੀ ਗੰਜੇਪਨ ਦੇ ਵੱਖ-ਵੱਖ ਕਾਰਨ ਹੁੰਦੇ ਹਨ, ਇਸ ਲਈ ਧਿਆਨ ਦਿਓ ਤੇ ਇਲਾਜ ਕਰਵਾਓ।
* ਤੁਸੀਂ ਲੋਸ਼ਨ, ਕ੍ਰੀਮ ਅਤੇ ਹੋਰ ਕਈ ਤਰ੍ਹਾਂ ਦੇ ਕਾਸਮੈਟਿਕਸ ਦੀ ਵਰਤੋਂ ਕਰ ਸਕਦੇ ਹੋ, ਜੋ ਤੁਹਾਡੇ ਵਾਲਾਂ ਨੂੰ ਝੜਨ ਤੋਂ ਬਚਾਉਂਦੇ ਹਨ।
* ਤੁਸੀਂ ਪ੍ਰੋਫੈਸ਼ਨਲ ਕਾਊਂਸਲਿੰਗ ਲੈ ਸਕਦੇ ਹੋ ਤਾਂ ਕਿ ਵਾਲ ਝੜਨ ਦਾ ਸਹੀ ਕਾਰਨ ਪਤਾ ਲੱਗ ਸਕੇ।
* ਹੇਅਰ ਟਰਾਂਸਪਲਾਂਟ ਕਰਵਾ ਲਓ। ਅੱਜਕਲ ਵਾਲਾਂ ਨੂੰ ਟਰਾਂਸਪਲਾਂਟ ਕਰਨ ਦੀਆਂ ਕਾਫੀ ਨਵੀਆਂ-ਨਵੀਆਂ ਤਕਨੀਕਾਂ ਦੀ ਖੋਜ ਹੋਈ ਹੈ, ਜੋ ਗੰਜੇਪਨ ਦੀ ਸਮੱਸਿਆ ਨੂੰ ਦੂਰ ਕਰ ਦਿੰਦੀਆਂ ਹਨ।
ਆ ਜਾਊਗਾ ਕਾਲਾ ਧਨ ਵਾਪਿਸ
NEXT STORY