ਬਹੁਤੀ ਤਿਆਰੀ ਰਾਤ ਨੂੰ ਹੀ ਕਰੋ
ਸਰਦੀਆਂ 'ਚ ਨੀਂਦ ਛੇਤੀ ਨਾ ਖੁੱਲ੍ਹਣ ਨਾਲ ਬਹੁਤ ਸਾਰੇ ਕੰਮ ਜਾਂ ਤਾਂ ਛੁਟ ਜਾਂਦੇ ਹਨ ਜਾਂ ਫਿਰ ਦੇਰ ਹੋ ਜਾਂਦੀ ਹੈ। ਸਵੇਰੇ ਤੁਹਾਨੂੰ ਦੇਰ ਨਾ ਹੋਵੇ, ਇਸ ਲਈ ਇਕ ਰਾਤ ਪਹਿਲਾਂ ਹੀ ਅਗਲੇ ਦਿਨ ਦੀਆਂ ਸਾਰੀਆਂ ਤਿਆਰੀਆਂ ਕਰ ਕੇ ਰੱਖੋ।
ਪ੍ਰੈੱਸ ਰਾਤ ਨੂੰ ਹੀ ਕਰੋ
ਜੋ ਕੱਪੜੇ ਸਵੇਰੇ ਪਹਿਨਣੇ ਹਨ ਉਨ੍ਹਾਂ ਨੂੰ ਸਵੇਰੇ ਕਿਉਂ ਪ੍ਰੈੱਸ ਕਰੋ, ਸਗੋਂ ਰਾਤ ਨੂੰ ਹੀ ਪਤੀ, ਬੱਚਿਆਂ ਅਤੇ ਖੁਦ ਦੇ ਪਹਿਨਣ ਵਾਲੇ ਕੱਪੜੇ ਪ੍ਰੈੱਸ ਕਰਕੇ ਵਾਰਡਰੋਬ 'ਚ ਬਿਲਕੁਲ ਸਾਹਮਣੇ ਹੈਂਗਰ ਲਗਾ ਕੇ ਰੱਖੋ ਤਾਂ ਕਿ ਉਹ ਤੁਹਾਡੀ ਮਦਦ ਦੇ ਬਿਨਾਂ ਵੀ ਇਨ੍ਹਾਂ ਨੂੰ ਕੱਢ ਸਕਣ।
ਇਸ ਤਰ੍ਹਾਂ ਤੁਹਾਡਾ ਟਾਈਮ ਵੇਸਟ ਹੋਣ ਤੋਂ ਬਚੇਗਾ। ਇਸ ਤੋਂ ਇਲਾਵਾ ਰਾਤ ਨੂੰ ਹੀ ਸ਼ੂ ਪਾਲਿਸ਼ ਕਰਨ ਤੋਂ ਲੈ ਕੇ ਸਾਕਸ, ਅੰਡਰ ਗਾਰਮੈਂਟਸ ਅਤੇ ਟਾਵਲ ਆਦਿ ਵੀ ਤਿਆਰ ਕਰ ਲਓ।
ਮੈਨਿਊ ਬਣਾਓ ਅਡਵਾਂਸ
ਅੱਜ ਕੀ ਬਣੇਗਾ, ਇਹ ਸੋਚਣ 'ਚ ਹਰ ਰੋਜ਼ ਟਾਈਮ ਕਿਉਂ ਵੇਸਟ ਕਰਨਾ। ਤੁਸੀਂ ਚਾਹੋ ਤਾਂ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਧਿਆਨ 'ਚ ਰੱਖਦਿਆਂ ਪੂਰੇ ਹਫਤੇ ਦਾ ਮੇਨਿਊ ਤਿਆਰ ਕਰਕੇ ਉਸ ਨੂੰ ਕਿਚਨ 'ਚ ਚਿਪਕਾ ਲਓ। ਇਸ ਨਾਲ ਤੁਹਾਡੇ ਲਈ ਹਰ ਦਿਨ ਨਵੀਂ ਚੀਜ਼ ਬਣਾਉਣੀ ਆਸਾਨ ਹੋ ਜਾਵੇਗੀ।
ਕਿਚਨ ਦੀ ਤਿਆਰੀ ਇਕ ਰਾਤ ਪਹਿਲਾਂ
ਸਵੇਰ ਦਾ ਨਾਸ਼ਤਾ, ਬੱਚਿਆਂ ਦਾ ਟਿਫਿਨ, ਲੰਚ ਅਤੇ ਘਰ 'ਚ ਰਹਿਣ ਵਾਲੇ ਪਰਿਵਾਰ ਦੇ ਬਾਕੀ ਮੈਂਬਰਾਂ ਲਈ ਅਗਲੇ ਦਿਨ ਦੀ ਤਿਆਰੀ ਪਹਿਲਾਂ ਹੀ ਕਰ ਲਓ। ਰਾਤ ਨੂੰ ਹੀ ਸਬਜ਼ੀਆਂ ਕੱਟਣ, ਦਾਲ ਸਾਫ ਕਰਨ ਜਾਂ ਆਟਾ ਗੁੰਨ੍ਹਣ ਵਰਗੀਆਂ ਸਾਰੀਆਂ ਤਿਆਰੀਆਂ ਕਰਕੇ ਰੱਖ ਲਓ। ਜੇ ਕੁਝ ਸਪੈਸ਼ਲ ਬਣਾਉਣਾ ਹੈ ਬੱਚਿਆਂ ਦੇ ਸਕੂਲ ਟਿਫਿਨ ਲਈ ਤਾਂ ਉਸ ਦੀ ਤਿਆਰੀ ਵੀ ਪਹਿਲਾਂ ਹੀ ਕਰ ਲਓ।
ਲਿਸਟ ਬਣਾਓ ਛੁੱਟੀ ਵਾਲੇ ਦਿਨ ਦੀ
ਜੇ ਤੁਹਾਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੁੰਦੀ ਹੈ ਤਾਂ ਉਸ ਦਿਨ ਨਿਪਟਾਏ ਜਾਣ ਵਾਲੇ ਕੰਮਾਂ ਦੀ ਲਿਸਟ ਪਹਿਲਾਂ ਹੀ ਬਣਾ ਕੇ ਰੱਖ ਲਓ ਕਿਉਂਕਿ ਅਜਿਹੇ ਬਹੁਤ ਸਾਰੇ ਕੰਮ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਰੁਟੀਨ ਦੇ ਦਿਨਾਂ 'ਚ ਸਮੇਂ ਦੀ ਘਾਟ ਰਹਿੰਦਿਆਂ ਨਹੀਂ ਨਿਪਟਾ ਸਕਦੇ। ਉਸ ਦਿਨ ਕੁਝ ਐਕਸਟਰਾ ਕੰਮ ਨਿਪਟਾਓ।
ਸਾਰੇ ਘਰ ਦੀ ਸਫਾਈ, ਕੱਪੜਿਆਂ ਦੀ ਧੁਆਈ, ਹਫਤੇ ਭਰ ਲਈ ਮਸਾਲਾ ਤਿਆਰ ਕਰਕੇ ਫਰਿਜ 'ਚ ਰੱਖਣਾ, ਕੁਝ ਸਪੈਸ਼ਲ ਬਣਾਉਣਾ, ਦਾਲਾਂ ਜਾਂ ਸੁੱਕੇ ਮਸਾਲੇ ਸਾਫ ਕਰਕੇ ਰੱਖਣਾ ਆਦਿ ਕੰਮ ਕਰਕੇ ਤੁਸੀਂ ਵਰਕਿੰਗ ਡੇਜ਼ ਦਾ ਕੰਮ ਹਲਕਾ ਕਰ ਸਕਦੇ ਹੋ। ਉਸ ਦਿਨ ਆਪਣੇ ਸਾਰੇ ਕੰਮ ਛੇਤੀ ਖਤਮ ਕਰਨ ਦੀ ਕੋਸ਼ਿਸ਼ ਕਰੋ। ਜੇ ਕਿਸੇ ਨੂੰ ਮਿਲਣ ਜਾਣਾ ਹੈ ਤਾਂ ਉਸ ਲਈ ਦੁਪਹਿਰ ਪਿੱਛੋਂ ਦਾ ਸਮਾਂ ਫਿਕਸ ਕਰੋ।
ਸਖ਼ਤ ਮਿਹਨਤ ਅਤੇ ਪਰਿਵਾਰਕ ਸਾਂਝ
NEXT STORY