ਮੁੰਬਈ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੂੰ ਕਈ ਬਾਲੀਵੁੱਡ ਅਭਿਨੇਤਰੀਆਂ ਨਾਲ ਰੋਮਾਂਸ ਕਰਦੇ ਹੋਏ ਦੇਖਿਆ ਗਿਆ ਹੈ ਪਰ ਅਜੇ ਤਕ ਆਮਿਰ ਖਾਨ ਨੇ ਅਦਾਕਾਰਾ ਐਸ਼ਵਰਿਯਾ ਰਾਏ ਬੱਚਨ ਨਾਲ ਰੋਮਾਂਸ ਨਹੀਂ ਕੀਤਾ। ਹੁਣ ਇੰਨੇ ਸਾਲਾਂ ਬਾਅਦ ਕਰਨ ਜੌਹਰ ਨੇ ਦੋਵਾਂ ਹੀ ਕਲਾਕਾਰਾਂ ਨੂੰ ਇਕੱਠੇ ਲਿਆਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਦੋਵੇਂ ਇਸ ਤੋਂ ਪਹਿਲਾਂ ਧਰਮੇਸ਼ ਦਰਸ਼ਨ ਦੀ ਸਾਲ 2000 'ਚ ਰਿਲੀਜ਼ ਹੋਈ ਐਕਸ਼ਨ ਮਸਾਲਾ ਫਿਲਮ 'ਮੇਲਾ' 'ਚ ਨਜ਼ਰ ਆਏ ਸੀ ਪਰ ਇਸ ਫਿਲਮ 'ਚ ਐਸ਼ਵਰਿਯਾ ਨਾ ਦੇ ਬਰਾਬਰ ਹੀ ਸੀ। ਹੁਣ ਇੰਨੇ ਸਾਲਾਂ ਬਾਅਦ ਇਹ ਜੋੜੀ ਇਕੱਠੇ ਅਹਿਮ ਭੂਮਿਕਾ 'ਚ ਦਿਸੇਗੀ। ਇਸ ਫਿਲਮ ਜ਼ਰੀਏ ਆਮਿਰ ਖਾਨ ਪਹਿਲੀ ਵਾਰ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਧਰਮਾ ਪ੍ਰੋਡਕਸ਼ਨ ਦੇ ਨਾਲ ਜੁੜ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਦੋਵੇਂ ਕਲਾਕਾਰ ਇਕ-ਦੂਜੇ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਨ।
ਸੰਜੇ ਦੱਤ ਯਰਵਦਾ ਜੇਲ 'ਚ ਨਹੀਂ ਦੇਖ ਸਕਣਗੇ 'ਪੀਕੇ' ਦੀ ਵਿਸ਼ੇਸ਼ ਸਕ੍ਰੀਨਿੰਗ
NEXT STORY