ਰਾਜਸਥਾਨ- ਰਾਜਸਥਾਨ ਦੇ ਰਾਜਸਮੰਦ ਜ਼ਿਲੇ ਦੇ ਚਾਰਭੁਜਾ ਥਾਣਾ ਖੇਤਰ ’ਚ ਸ਼ਨੀਵਾਰ ਦੀ ਸ਼ਾਮ ਔਰਤ ਨੂੰ ਨਿਊਡ ਕਰਨ ਅਤੇ ਬਾਲ ਕੱਟਣ ਤੋਂ ਬਾਅਦ ਗਧੇ ’ਤੇ ਬਿਠਾ ਕੇ ਪਿੰਡ ’ਚ ਘੁਮਾਉਣ ਦੇ ਮਾਮਲੇ ’ਚ ਸੋਮਵਾਰ ਨੂੰ 30 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਨੂੰ ਹੇਠਲੀ ਅਦਾਲਤ ’ਚ ਪੇਸ਼ ਕੀਤਾ ਗਿਆ ਹੈ, ਜਿਸ ਤੋਂ ਬਾਅਦ ਅਦਾਲਤ ਨੇ ਸੋਮਵਾਰ ਨੂੰ 26 ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਅਤੇ 4 ਨੂੰ ਪੁਲਸ ਹਿਰਾਸਤ ’ਚ ਸੌਂਪਣ ਦੇ ਆਦੇਸ਼ ਦਿੱਤੇ। ਪੁਲਸ ਅਨੁਸਾਰ ਜ਼ਿਲੇ ਕੇਥੁਰਾਵਡ ਪਿੰਡ ’ਚ ਸ਼ਨੀਵਾਰ ਨੂੰ ਜਾਤੀ ਪੰਚਾਇਤ ਦੇ ਲੋਕਾਂ ਦੇ ਔਰਤ ਨੂੰ ਨਿਊਡ ਕਰਨ, ਬਾਲ ਕੱਟ ਕੇ ਗਧੇ ’ਤੇ ਬਿਠਾ ਕੇ ਘੁਮਾਉਣ ਦੇ ਦੋਸ਼ ’ਚ ਪੁਲਸ ਨੇ 30 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਜਾਤੀ ਪੰਚਾਇਤ ਦੇ ਫਰਮਾਨ ਤੋਂ ਬਾਅਦ ਰਾਜਸਥਾਨ ’ਚ ਵਾਪਰੀ ਇਸ ਸ਼ਰਮਨਾਕ ਅਤੇ ਗੰਭੀਰ ਘਟਨਾ ਦੀ ਦੇਸ਼ ਭਰ ’ਚ ਨਿੰਦਾ ਹੋ ਰਹੀ ਹੈ। ਪੀੜਤਾ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆਇਆ ਪਾਕਿਸਤਾਨ, ਫਿਰ ਕੀਤੀ ਜੰਗਬੰਦੀ ਦਾ ਉਲੰਘਣ
NEXT STORY