ਇਟਾਵਾ- ਉੱਤਰ ਪ੍ਰਦੇਸ਼ 'ਚ ਇਟਾਵਾ ਜ਼ਿਲ੍ਹੇ ਦੇ ਉਸਰਾਹਰ ਖੇਤਰ 'ਚ ਪਤਨੀ ਦੀ ਬੇਵਫਾਈ ਨਾਲ ਸ਼ੁਰੂ ਹੋਈ ਰੰਜਿਸ਼ ਨੂੰ ਲੈ ਕੇ ਇਕ ਜੋੜੇ ਅਤੇ ਉਨ੍ਹਾਂ ਦੀ ਤਿੰਨ ਸਾਲ ਦੀ ਬੇਟੀ ਦੀ ਗੋਲੀ ਮਾਰ ਦੇ ਹੱਤਿਆ ਕਰ ਦਿੱਤੀ ਗਈ ਹੈ। ਪੁਲਸ ਸੂਤਰਾਂ ਨੇ ਦੱਸਿਆ ਹੈ ਕਿ ਇਕਧਰਾ ਪਿੰਡ 'ਚ 10-11 ਨਵੰਬਰ ਦੇ ਵਿਚਾਲੇ ਵਾਲੀ ਰਾਤ ਨੂੰ ਰਾਮ ਕਿਸ਼ਨ ਨੇ ਆਪਣੇ ਧਰਮਿੰਦਰ ਅਤੇ ਦੋ ਹੋਰ ਦੋਸਤਾਂ ਦੀ ਮਦਦ ਨਾਲ ਘਰ 'ਚ ਸੋ ਰਹੇ ਪਰਸ਼ੁਰਾਮ (55), ਉਸ ਦੀ ਪਤਨੀ ਬਿਮਲਾ ਦੇਵੀ(42) ਅਤੇ ਬੇਟੀ ਹਿਮਾਂਸ਼ੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕਰੀਬ 8-9 ਸਾਲ ਪਹਿਲਾਂ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਪਰਸ਼ੁਰਾਮ ਦਾ ਚੌਬੀਆ ਥਾਣਾ ਖੇਤਰ ਦੇ ਗੰਗਾਪੁਰਾ ਪਿੰਡ ਵਾਸੀ ਰਾਮ ਕਿਸ਼ਨ ਦੀ ਪਤਨੀ ਬਿਮਲਾ ਨਾਲ ਪ੍ਰੇਮ ਪ੍ਰਸੰਗ ਹੋ ਗਿਆ ਸੀ ਅਤੇ ਉਹ ਉਸ ਨੂੰ ਲੈ ਕੇ ਦਿੱਲੀ 'ਚ ਰਹਿਣ ਲੱਗਾ ਸੀ। ਇਸ ਦੌਰਾਨ ਉਨ੍ਹਾਂ ਦੀ ਬੇਟੀ ਪੈਦਾ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਰੰਜਿਸ਼ ਨੂੰ ਲੈ ਕੇ ਰਾਮ ਕਿਸ਼ਨ ਨੇ ਆਪਣੇ ਪੁੱਤਰ ਅਤੇ ਦੋਸਤਾਂ ਦੀ ਮਦਦ ਨਾਲ ਪਰਸ਼ੁਰਾਮ, ਬਿਮਲਾ ਅਤੇ ਉਨ੍ਹਾਂ ਦੇ ਬੇਟੀ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ।
9 ਸਾਲ ਦੀ ਬੱਚੀ 'ਤੇ ਦਿਖਾਈ ਦਰਿੰਦਗੀ, ਹਾਲਤ ਨਾਜ਼ੁਕ
NEXT STORY