ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਦੀ ਇਕ ਪੁਲਸ ਚੌਕੀ 'ਚ ਅੱਜ ਇਸ ਸਮੇਂ ਅਫਰਾ-ਤਫਰੀ ਮਚ ਗਈ, ਜਦੋਂ ਡੇਢ ਫੁੱਟ ਦਾ ਅਜਗਰ ਬੋਰੇ 'ਚੋਂ ਬਾਹਰ ਨਿਕਲ ਗਿਆ। ਪੁਲਸ ਕਰਮਚਾਰੀਆਂ ਨੇ ਉਸ ਨੂੰ ਨਹਿਰ ਕੋਲੋਂ ਫੜਿਆ ਸੀ। ਸੈਕਟਰ-8 ਦੀ ਪੁਲਸ ਚੌਕੀ ਦੇ ਕਰਮਚਾਰੀਆਂ ਨੇ ਅੱਜ ਸੈਕਟਰ-3 ਨਹਿਰ ਦੇ ਨਜ਼ਦੀਕ ਇਕ ਡੇਢ ਫੁੱਟ ਦੇ ਅਜਗਰ ਨੂੰ ਫੜਿਆ ਅਤੇ ਉਸ ਨੂੰ ਬੋਰੇ 'ਚ ਪਾ ਕੇ ਪੁਲਸ ਚੌਕੀ 'ਚ ਲੈ ਆਏ। ਇਸ ਦੇ ਬਾਅਦ ਪੁਲਸ ਕਰਮੀ ਆਪਣੇ ਕੰਮ 'ਚ ਵਿਅਸਤ ਹੋ ਗਏ। ਕੁਝ ਸਮੇਂ ਬਾਅਦ ਜਦੋਂ ਪੁਲਸ ਕਰਮਾਚਾਰੀਆਂ ਦੀ ਨਜ਼ਰ ਉਸ ਬੋਰੇ 'ਤੇ ਪਈ ਤਾਂ ਦੇਖਿਆ ਕਿ ਬੋਰਾ ਫਟਿਆ ਹੋਇਆ ਸੀ ਅਤੇ ਅਜਗਰ ਉਸ 'ਚੋਂ ਬਾਹਰ ਨਿਕਲ ਗਿਆ ਸੀ। ਕਾਫੀ ਮੁਸ਼ਕਤ ਦੇ ਬਾਅਦ ਉਸ ਨੂੰ ਫੜਿਆ ਗਿਆ ਅਤੇ ਬੋਰੇ 'ਚ ਪਾ ਦਿੱਤਾ ਗਿਆ ਅਤੇ ਸਿਹਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ। ਸਿਹਤ ਵਿਭਾਗ ਦੇ ਅਧਿਕਾਰੀ ਡਾਲਚੰਦ ਸਾਗਰ ਨੇ ਦੱਸਿਆ ਕਿ ਕਰੀਬ ਡੇਢ ਫੁੱਟ ਲੰਬੇ ਇਸ ਅਜਗਰ ਨੂੰ ਵਿਭਾਗ ਦੀ ਨਿਗਰਾਨੀ 'ਚ ਰੱਖਿਆ ਜਾਵੇਗਾ।
ਚਿਦਾਂਬਰਮ ਨੇ ਕੀਤਾ 2ਜੀ ਘੋਟਾਲਾ, ਖੁਦ ਬਣਨਾ ਚਾਹੁੰਦਾ ਸੀ ਪੀ.ਐਮ. : ਭਾਰਦਵਾਜ
NEXT STORY