ਨਵੀਂ ਦਿੱਲੀ— ਲੋਕ ਸਭਾ ਚੋਣਾਂ ਅਤੇ ਹਰਿਆਣਾ ਤੇ ਮਹਾਰਾਸ਼ਟਰ 'ਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ 'ਚ ਅਸ਼ੰਤੋਸ਼ ਲਗਾਤਾਰ ਵਧਦਾ ਜਾ ਰਿਹਾ ਹੈ। ਹਾਰ ਤੋਂ ਬਾਅਦ ਕਈ ਨੇਤਾਵਾਂ ਨੇ ਪਾਰਟੀ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਸਮਰਥਾ 'ਤੇ ਸਵਾਲ ਖੜ੍ਹੇ ਕੀਤੇ ਸਨ। ਹੁਣ ਇਸ ਕੜੀ 'ਚ ਯੂ.ਪੀ.ਏ. ਸ਼ਾਸਨ 'ਚ ਕੇਂਦਰੀ ਮੰਤਰੀ ਅਤੇ ਕਰਨਾਟਕ ਦੇ ਰਾਜਪਾਲ ਰਹੇ ਹੰਸਰਾਜ ਭਾਰਦਵਾਜ ਦਾ ਵੀ ਨਾਂ ਜੁੜ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਡੁੱਬਦੀ ਬੇੜੀ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਹੀ ਕਿਨਾਰੇ ਲਗਾ ਸਕਦੀ ਹੈ। 2ਜੀ ਘੋਟਾਲਾ ਦੇ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਨਿਰਦੋਸ਼ ਠਹਿਰਾਉਂਦੇ ਹੋਏ ਸੀਨੀਅਰ ਕਾਂਗਰਸੀ ਨੇਤਾ ਭਾਰਦਵਾਜ ਨੇ ਕਿਹਾ ਕਿ 2ਜੀ ਸਪੈਕਟ੍ਰਮ ਘੋਟਾਲਿਆਂ ਦੇ ਲਈ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੋਸ਼ੀ ਹਨ। ਇਕ ਨਿਜੀ ਨਿਊਜ਼ ਚੈਨਲ ਨਾਲ ਗੱਲਬਾਤ 'ਚ ਭਾਰਦਵਾਜ ਨੇ ਚਿਦਾਂਬਰਮ ਨੂੰ ਸਿੱਧੇ ਤੌਰ 'ਤੇ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਘੋਟਾਲਾ ਚਿਦਾਂਬਰਮ ਦਾ ਕੀਤਾ ਹੈ, ਜਿਸ ਵਿਚ ਮਨਮੋਹਨ ਸਿੰਘ ਦਾ ਕੋਈ ਹੱਥ ਨਹੀਂ ਹੈ। ਭਾਰਦਵਾਜ ਨੇ ਦੱਸਿਆ ਕਿ ਚੂੰਕਿ ਚਿਦਾਂਬਰਮ ਖੁਦ ਪੀ.ਐਮ. ਬਣਨਾ ਚਾਹੁੰਦੇ ਸਨ ਇਸ ਲਈ ਜੋ ਵੀ ਚਿਦਾਂਬਰਮ ਕਰਦੇ ਸਨ ਉਸ ਵਿਚ ਉਨ੍ਹਾਂ ਦਾ ਸਾਥ ਕਪਿਲ ਸਿੱਬਲ ਵੀ ਦਿੰਦੇ ਸਨ। ਇਹ ਹੀ ਨਹੀਂ, ਉਨ੍ਹਾਂ ਕਿਹਾ ਕਿ ਚਿਦਾਂਬਰਮ ਦੀ ਇਸ ਖੇਡ ਵਿਚ ਯੂ.ਪੀ.ਏ. ਦੀ ਸਹਿਯੋਗੀ ਪਾਰਟੀ ਡੀ.ਐਮ.ਕੇ. ਵੀ ਸ਼ਾਮਲ ਸੀ।
ਮਹਿੰਦਰਾ, ਟਾਟਾ ਨੇ ਵਧਾਈਆਂ ਕਾਰਾਂ ਦੀਆਂ ਕੀਮਤਾਂ
NEXT STORY