ਨਿਊਯਾਰਕ— ਜਦੋਂ ਦੋ ਦਿਲ ਮਿਲਦੇ ਹਨ, ਰਿਸ਼ਤੇ ਜੁੜਦੇ ਹਨ ਤਾਂ ਸਾਰੇ ਲੋਕੀਂ ਉਸ ਦੇ ਗਵਾਹ ਬਣਦੇ ਹਨ ਅਤੇ ਖੁਸ਼ ਹੁੰਦੇ ਹਨ ਪਰ ਜਦੋਂ ਰਿਸ਼ਤੇ ਟੁੱਟਦੇ ਹਨ ਤਾਂ ਫਿਰ ਹੱਥਾਂ ਨਾਲ ਦਿੱਤੀਆਂ, ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ ਹਨ। ਅਮਰੀਕਾ ਦੀ ਇਕ ਅਦਾਲਤ ਨੇ ਕਾਰੋਬਾਰੀ ਤੇ ਤੇਲ ਵਪਾਰੀ ਹੇਰਾਲਡ ਹੈਮ ਨੂੰ ਆਪਣੀ ਸਾਬਕਾ ਪਤਨੀ ਸੂ ਆਨ ਹੈਮ ਨਾਲ ਤਲਾਕ ਤੋਂ ਬਾਅਦ ਲਗਭਗ 1 ਅਰਬ ਡਾਲਰ ( 6154 ਕਰੋੜ ਰੁਪਏ) ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਹੈ। ਇਸ ਨੂੰ ਹੁਣ ਤੱਕ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਤਲਾਕ ਮੰਨਿਆ ਜਾ ਰਿਹਾ ਹੈ। ਉੱਥੇ 6154 ਕਰੋੜ ਰੁਪਏ ਦੇ ਨਾਲ ਹੈਮ ਦੀ ਸਾਬਕਾ ਪਤਨੀ ਹੁਣ ਅਮਰੀਕਾ ਦੀਆਂ ਸਭ ਤੋਂ ਅਮੀਰ ਔਰਤਾਂ ਦੀ ਸੂਚੀ ਵਿਚ ਸ਼ਾਮਲ ਹੋ ਜਾਵੇਗੀ। ਹੈਮ ਨੇ ਸੂ ਐਨ ਨਾਲ 1988 ਵਿਚ ਵਿਆਹ ਕੀਤਾ ਸੀ। ਉਨ੍ਹਾਂ ਦੀ ਪਤਨੀ ਇਕ ਅਰਥਸ਼ਾਸਤਰੀ ਅਤੇ ਵਕੀਲ ਹੈ ਤੇ ਉਨ੍ਹਾਂ ਦੀਆਂ ਦੋ ਬੇਟੀਆਂ ਹਨ।
ਓਕਲਾਹੋਮਾ ਕਾਊਂਟੀ ਜੱਜ ਨੇ 10 ਹਫਤਿਆਂ ਤੱਕ ਚੱਲੀ ਸੁਣਵਾਈ ਤੋਂ ਬਾਅਜ 68 ਸਾਲਾ ਹੈਮ ਨੂੰ ਆਪਣੀ ਸਾਬਕਾ ਪਤਨੀ ਨੂੰ 99.55 ਕਰੋੜ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਇਨ੍ਹਾਂ 'ਚੋਂ 32. 27 ਕਰੋੜ ਡਾਲਰ ਦਾ ਭੁਗਤਾਨ ਇਸ ਸਾਲ ਦੇ ਅੰਤ ਤੱਕ ਕਰਨ ਅਤੇ ਬਾਕੀ ਬਚੇ 65 ਕਰੋੜ ਡਾਲਰ ਦਾ ਨੂੰ ਹਰ ਮਹੀਨੇ 7 ਲੱਖ ਡਾਲਰ ਦੀ ਮਹੀਨਾਵਾਰ ਕਿਸ਼ਤਾਂ ਦੇ ਹਿਸਾਬ ਨਾਲ ਦੇਣ ਨੂੰ ਕਿਹਾ ਗਿਆ ਹੈ।
ਓਕਲਾਹੋਮਾ ਦੇ ਗਰੀਬ ਪੇਂਡੂ ਪਰਿਵਾਰ ਵਿਚ ਪੈਦਾ ਹੋਏ ਹੇਰਾਲਡ ਹੈਮ ਨੇ ਆਇਲ ਕੰਪਨੀ ਕਾਂਟੀਨੈਂਟਲ ਰਿਸੋਰਸਿਜ਼ ਦੀ ਸ਼ੁਰੂਆਤ 1967 ਵਿਚ ਕੀਤੀ ਸੀ। ਸੀ. ਈ. ਓ. ਹੈਮ ਦੇ ਕੋਲ ਕੰਪਨੀ ਦੇ 68 ਫੀਸਦੀ ਸ਼ੇਅਰ ਹਨ। ਇਸ ਦੀ ਕੀਮਤ 18 ਅਰਬ ਡਾਲਰ ਹੈ। ਫੋਬਰਸ ਮੈਗਜ਼ੀਨ ਦੇ ਮੁਤਾਬਕ ਹੈਮ ਅਮਰੀਕਾ ਦੇ 24ਵੇਂ ਅਤੇ ਦੁਨੀਆ ਦੇ 74ਵੇਂ ਸਭ ਤੋਂ ਅਮੀਰ ਵਿਅਕਤੀ ਹਨ।
ਸਾਬਕਾ ਰਾਸ਼ਟਰਪਤੀ ਦੀ ਬੇਟੀ ਨਾਲ ਡੇਟ 'ਤੇ ਗਏ ਸੀ ਬੁਸ਼
NEXT STORY