ਕੀਵ-ਯੂਕਰੇਨ ਦੇ ਰਾਸ਼ਟਰਪਤੀ ਪੇਟਰੋ ਪੋਰੋਸ਼ੋਂਕੋ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਪੂਰਬੀ ਯੂਕਰੇਨ 'ਚ ਜਾਰੀ ਜੰਗ ਨਾਲ ਇਕ ਨਵੀਂ ਸੰਸਾਰ ਜੰਗ ਭੜਕ ਸਕਦੀ ਹੈ। ਇਸ ਜੰਗ 'ਚ ਹੁਣ ਤੱਕ 4000 ਲੋਕ ਮਾਰੇ ਜਾ ਚੁੱਕੇ ਹਨ ਅਤੇ ਰੂਸ ਅਤੇ ਪੱਛਮੀ ਦੇਸ਼ਾਂ ਵਿਚਾਲੇ ਸੰਕਟ ਦੀ ਸਥਿਤੀ ਪੈਦਾ ਹੋ ਗਈ ਹੈ। ਪੋਰੋਸ਼ੋਂਕੋ ਨੇ ਟਵਿੱਟਰ 'ਤੇ ਲਿਖਿਆ ਕਿ ਪਹਿਲੀਂ ਸੰਸਾਰ ਜੰਗ 96 ਸਾਲ ਪਹਿਲਾਂ ਖਤਮ ਹੋਈ ਸੀ। ਮੈਂ ਪੂਰਬੀ ਯੂਕਰੇਨ ਦੀ ਜੰਗ ਦੇ ਅੰਤ ਦੀ ਕਾਮਨਾ ਕਰਦਾ ਹਾਂ। ਮੈਂ ਕਿਸੇ ਨੂੰ ਤੀਜੀ ਸੰਸਾਰ ਜੰਗ ਸ਼ੁਰੂ ਕਰਨ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦਾ।
ਪੋਰੋਸ਼ੋਂਕੋ ਨੇ ਲਿਖਿਆ ਹੈ ਕਿ ਪਹਿਲੀ ਸੰਸਾਰ ਜੰਗ 'ਚ ਇਕ ਕਰੋੜ ਲੋਕ ਮਾਰੇ ਗਏ ਸਨ ਅਤੇ ਚਾਰ ਸਮਰਾਜ ਜਰਮਨ, ਆਰਸਟਰੋ-ਹੰਗਰੀਅਨ, ਓਟਮਾਨ ਅਤੇ ਰੂਸ ਨੁਕਸਾਨੇ ਗਏ ਸਨ। ਪੋਰੋਸ਼ੋਂਕੋ ਨੇ ਕਿਹਾ ਕਿ ਅੱਜ ਕੋਈ ਵੀ ਉਸ ਜਿੱਤ ਦਾ ਜਸ਼ਨ ਨਹੀਂ ਮਨਾਉਂਦਾ, ਉਹ ਸਿਰਫ ਮ੍ਰਿਤਕਾਂ ਨੂੰ ਯਾਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੰਗ 'ਚ ਕੋਈ ਜੇਤੂ ਜਾਂ ਹਾਰ ਨਹੀਂ ਹੁੰਦਾ, ਉਥੇ ਦੋਹਾਂ ਪਾਸਿਓ ਸਿਰਫ ਜਿਊਂਦੇ ਬਚੇ ਲੋਕ ਹੁੰਦੇ ਹਨ।
ਪੋਰੋਸ਼ੋਂਕੋ ਨੇ ਐਲਾਨ ਕੀਤਾ ਕਿ ਬੁੱਧਵਾਰ ਨੂੰ ਅਸੀਂ ਯੂਕਰੇਨ ਨੂੰ ਖੇਤਰੀ ਅਖੰਡਤਾ ਦੀ ਰੱਖਿਆ ਕਰ ਰਹੇ ਹਨ ਅਤੇ ਹਮੇਸ਼ਾ ਆਪਣੀ ਜ਼ਮੀਨ ਅਤੇ ਆਪਣੀ ਆਜ਼ਾਦੀ ਅਤੇ ਵਿਕਾਸ ਦੇ ਅਧਿਕਾਰ ਦੀ ਰੱਖਿਆ ਕਰਦੇ ਰਹਿਣਗੇ। ਸਾਲ ਦੀ ਸ਼ੁਰੂਆਤ 'ਚ ਸ਼ੁਰੂ ਹੋਏ ਇਸ ਜੰਗ ਦਾ ਕਾਰਨ ਰੂਸ ਅਤੇ ਪੱਛਮੀ ਵਿਚਾਲੇ ਤਣਾਅ ਵਧ ਗਿਆ ਹੈ ਅਤੇ ਅਜਿਹੀ ਸ਼ੰਕਾ ਬਣੀ ਹੋਈ ਹੈ ਕਿ ਮਾਸਕੋ ਪੂਰਬ ਸੋਵੀਅਤ ਸੰਘ ਦੇ ਗਣਰਾਜ ਯੂਕਰੇਨ 'ਚ ਆਪਣੀ ਫੌਜੀ ਤਾਕਤ ਦਾ ਪ੍ਰਦਰਸ਼ਨ ਕਰ ਰਿਹਾ ਹੈ।
ਮੋਦੀ ਦੇ ਵਿਰੋਧ 'ਚ ਕਪੜੇ ਉਤਾਰੇਗੀ ਇਹ ਮਾਡਲ! (ਵੀਡੀਓ)
NEXT STORY