ਦੱਖਣੀ ਅਫਰੀਕਾ— ਹਨੀਮੂਨ ਦੌਰਾਨ ਆਪਣੀ ਭਾਰਤੀ ਮੂਲ ਦੀ ਸਵੀਡਿਸ਼ ਪਤਨੀ ਦੇ ਨਾਲ ਅਸਹਿਜ ਮਹਿਸੂਸ ਕਰਨ ਵਾਲੇ ਦੇ ਇੰਜ਼ੀਨੀਅਰ ਸ਼ੀਰੀਨ ਦੇਵਾਨੀ ਨੇ ਦੱਖਣੀ ਅਫਰੀਕਾ ਵਿਚ ਉਸ ਦਾ ਕਤਲ ਕਰਵਾ ਦਿੱਤਾ। ਇਸ ਮਾਮਲੇ ਦੀ ਸੁਣਵਾਈ ਸਾਊਥ ਅਫਰੀਕਾ ਵਿਚ ਹੀ ਚੱਲ ਰਹੀ ਹੈ। ਇਸ ਮਾਮਲੇ ਵਿਚ ਈਮੇਲ ਨੂੰ ਲੈ ਕੇ ਇਕ ਨਵਾਂ ਮੋੜ ਆ ਗਿਆ ਹੈ।
ਈ-ਮੇਲ ਵਿਚ ਦੋਸ਼ੀ ਸ਼ੀਰੀਨ ਨੇ ਕਿਹਾ ਸੀ ਕਿ ਉਹ ਆਪਣੀ ਪਤਨੀ ਨਾਲ ਖੁਸ਼ ਨਹੀਂ ਸੀ। ਉਸ ਨੇ ਪਤਨੀ ਕਿਹਾ ਕਿ ਉਸ ਨੂੰ ਉਸ ਨਾਲ ਸੋਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਅਤੇ ਇਸ ਕਾਰਨ ਉਹ ਕਾਫੀ ਪਰੇਸ਼ਾਨ ਹੈ। ਉਹ ਉਸ ਦੇ ਨਾਲ ਸਹਿਜ ਮਹਿਸੂਸ ਨਹੀਂ ਕਰ ਪਾਉਂਦਾ ਅਤੇ ਇਸ ਕਾਰਨ ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ।
ਮਾਮਲੇ ਦੀ ਸੁਣਾਈ ਦੌਰਾਨ ਕੋਰਟ ਨੇ ਉਸ ਦੀਆਂ ਈ-ਮੇਲ ਪੇਸ਼ ਕੀਤੀਆਂ ਤਾਂ ਕਤਲ ਦੀ ਸਾਰੀ ਕਹਾਣੀ ਸਾਮਹਣੇ ਆ ਗਈ।
ਜ਼ਿਕਰਯੋਗ ਹੈ ਕਿ ਸ਼ੀਰੀਨ ਦੇਵਾਨੀ ਨੇ ਆਪਣੀ ਪਤਨੀ ਐਨੀ ਦਾ 2010 ਵਿਚ ਕਤਲ ਕਰਵਾ ਦਿੱਤਾ ਸੀ। ਐਨੀ ਦੇ ਕਤਲ ਤੋਂ ਇਕ ਮਹੀਨੇ ਬਾਅਦ ਪੁਲਸ ਨੇ ਸ਼ੀਰੀਨ ਦੇ ਫੋਨ ਤੋਂ ਪੂਰੀ ਗੱਲਬਾਤ ਕੱਢੀ ਸੀ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਕਿਹਾ ਕਿ ਸ਼ੀਰੀਨ ਹੀ ਐਨੀ ਦਾ ਅਸਲੀ ਕਾਤਲ ਹੈ ਅਤੇ ਇਸ ਪੂਰੇ ਮਾਮਲੇ ਦਾ ਮਾਸਟਰਮਾਈਂਡ ਹੈ।
ਖੁਦ ਨੂੰ ਬਚਾਉਣ ਲਈ ਸ਼ੀਰੀਨ ਨੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਇਕ ਝੂਠੀ ਕਹਾਣੀ ਸੁਣਾਈ ਕਿ ਉਹ ਐਨੀ ਦੇ ਨਾਲ ਘੁੰਮਣ ਜਾ ਰਿਹਾ ਸੀ ਕਿ ਰਸਤੇ ਵਿਚ ਉਨ੍ਹਾਂ ਨੂੰ ਕੁਝ ਗੁੰਡਿਆਂ ਨੇ ਘੇਰ ਲਿਆ। ਉਸ ਨੇ ਪਤਨੀ ਦੀ ਜਾਨ ਬਚਾਉਣ ਦੇ ਲਈ ਸਗਾਈ ਦੀ ਅੰਗੂਠੀ ਵੀ ਉਨ੍ਹਾਂ ਨੂੰ ਦੇ ਦਿੱਤੀ। ਹਾਲਾਂਕਿ ਉਸ ਦਾ ਇਹ ਝੂਠ ਉਸ ਸਮੇਂ ਫੜਿਆ ਗਿਆ ਜਦੋਂ ਵਾਰਦਾਤ ਦੀ ਜਾਂਚ ਕਰ ਰਹੇ ਜਾਸੂਸ ਨੂੰ ਉਸ ਦੀ ਅੰਗੂਠੀ ਟੈਕਸੀ ਵਿਚ ਹੀ ਮਿਲ ਗਈ। ਇਸ ਤੋਂ ਬਾਅਦ ਪੂਰਾ ਮਾਮਲਾ ਬਦਲ ਗਿਆ ਅਤੇ ਇਕ-ਇਕ ਕਰਕੇ ਇਸ ਦੀਆਂ ਪਰਤਾਂ ਉਨ੍ਹਾਂ ਅੱਗੇ ਖੁੱਲ੍ਹਦੀਆਂ ਗਈਆਂ।
ਅਦਾਲਤ ਵਿਚ ਇਸ ਗੱਲ ਦੇ ਸਬੂਤ ਪੇਸ਼ ਕੀਤੇ ਗਏ ਕਿ ਸ਼ੀਰੀਨ ਨੇ ਟੈਕਸੀ ਡਰਾਈਵਰ ਦੇ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ ਅਤੇ ਕਿਰਾਏ ਦੇ ਗੁੰਡੇ ਬੁਲਾ ਕੇ ਗੋਲੀ ਚਲਵਾ ਦਿੱਤੀ। ਸ਼ੀਰੀਨ ਨੇ ਅਦਾਲਤ ਵਿਚ ਕਤਲ ਅਤੇ ਚੋਰੀ ਦੀ ਗੱਲ ਤੋਂ ਇਨਕਾਰ ਕੀਤਾ ਹੈ। ਫਿਲਹਾਲ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ।
ਬਗਦਾਦੀ ਤੋਂ ਬਾਅਦ ਕਿਹੋ ਜਿਹਾ ਹੋਵੇਗਾ ਆਈਐੱਸਆਈਐੱਸ ਦਾ ਭਵਿੱਖ?
NEXT STORY