ਦਿੱਲੀ- ਇਹ ਜਾਣ ਕੇ ਥੋੜ੍ਹੀ ਹੈਰਾਨੀ ਹੋਵੇਗੀ ਪਰ ਐੱਚ. ਆਈ. ਵੀ. ਇੰਨਫੈਕਸ਼ਨ ਦਾ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਸਿਰਫ ਪਾਰਲਰ 'ਚ ਮੈਨੀਕਿਓਰ ਕਰਵਾਉਣ 22 ਸਾਲਾਂ ਦੀ ਔਰਤ ਨੂੰ ਐੱਚ. ਆਈ. ਵੀ. ਇੰਨਫੈਕਸ਼ਨ ਹੋ ਗਿਆ।
ਖਬਰ ਮੁਤਾਬਕ ਐੱਚ. ਆਈ. ਵੀ. ਇੰਨਫੈਕਸ਼ਨ ਦਾ ਇਹ ਅਨੌਖਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਔਰਤ ਨੇ ਆਪਣੀ ਐੱਚ. ਆਈ. ਵੀ. ਨਾਲ ਪੀੜਤ ਭੈਣ ਨਾਲ ਪੈਡੀਕਿਓਰ ਕਰਵਾਆਿ ਅਤੇ ਇਕ ਹੀ ਉਪਕਰਣ ਦੀ ਵਰਤੋਂ ਕਰਨ ਨਾਲ ਇੰਨਫੈਕਸ਼ਨ ਹੋ ਗਿਆ। ਉਸ ਔਰਤ ਦੀ ਖੂਨ ਦੀ ਜਾਂਚ ਤੋਂ ਪਤਾ ਚੱਲਿਆ ਕਿ ਉਸ 'ਚ ਇਹ ਵਾਇਰਸ 10 ਸਾਲਾਂ ਤੋਂ ਹੈ ਜਦਕਿ ਉਸ ਨੂੰ ਇਹ ਗੱਲ ਭੈਣ ਦੇ ਐੱਚ. ਆਈ. ਵੀ. ਇੰਨਫੈਕਸ਼ਨ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਤਾ ਚੱਲੀ ਹੈ। ਹਾਲਾਂਕਿ ਇਸ ਬਾਰੇ 'ਚ ਡਾਕਟਰਾਂ ਦੀ ਵੱਖਰੀ ਰਾਏ ਹੈ । ਡਾ. ਬ੍ਰੇਨ ਫੋਲੋ ਮੁਤਾਬਕ, ''ਇਸ ਮਾਮਲੇ ਨੂੰ ਅਵਸਾਦ ਦੇ ਤੌਰ 'ਤੇ ਦੇਖ ਸਕਦੇ ਹਾਂ। ਇਸ ਦੇ ਆਧਾਰ 'ਤੇ ਇਹ ਕਹਿਣਾ ਮੁਸ਼ਕਿਲ ਹੋਵੇਗਾ ਕਿ ਇਸ ਤਰ੍ਹਾਂ ਇੰਨਫੈਕਸ਼ਨ ਫੈਲ ਸਕਦਾ ਹੈ। ਇਸ ਤਰ੍ਹਾਂ ਦਾ ਇੰਨਫੈਕਸ਼ਨ ਦਾ ਰਿਸਕ ਬਹੁਤ ਘੱਟ ਹੁੰਦਾ ਹੈ।
ਨਸਬੰਦੀ ਨਾਲ ਹੋਈਆਂ ਮੌਤਾਂ 'ਚ ਭ੍ਰਿਸ਼ਟਾਚਾਰ ਦਾ ਮੁੱਖ ਰੋਲ : ਰਾਹੁਲ ਗਾਂਧੀ
NEXT STORY