ਵਿਸ਼ਾਖਾਪੱਟਨਮ- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪੱਟਨਮ ਜ਼ਿਲੇ 'ਚ ਸ਼ਨੀਵਾਰ ਰਸਤੇ 'ਤੇ ਖੜੀ ਇਕ ਲਾਰੀ ਨਾਲ ਕਾਰ ਦੀ ਟੱਕਰ ਹੋਣ ਨਾਲ ਉਸ 'ਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਕਾਰ ਵਿਜੇਵਾੜਾ ਤੋਂ ਵਿਸ਼ਾਖਾਪੱਟਨਮ ਵਲ ਜਾ ਰਹੀ ਸੀ ਕਿ ਰਸਤੇ 'ਚ ਰਾਸ਼ਟਰੀ ਰਾਜਮਾਰਗ 'ਤੇ ਗੁਡੀਚੱਰਲਾ 'ਚ ਇਹ ਹਾਦਸਾ ਹੋਇਆ। ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ, ਜਿੱਥੇ ਇਕ ਵਿਅਕਤੀ ਦੀ ਹੋਰ ਮੌਤ ਹੋ ਗਈ। ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਰਲਰ 'ਚ ਮੈਨੀਕਿਓਰ ਕਰਾਉਣ ਨਾਲ ਹੋਇਆ ਐੱਚ. ਆਈ. ਵੀ. ਇੰਨਫੈਕਸ਼ਨ
NEXT STORY