ਕੋਲਕਾਤਾ- ਦੇਸ਼ ’ਚ ਤੇਜ਼ੀ ਨਾਲ ਵਧਦੇ ਈ-ਕਾਮਰਸ ਕਾਰੋਬਾਰ ਦਾ ਲਾਹਾ ਲੈਣ ਦੇ ਉਦੇਸ਼ ਨਾਲ ਭਾਰਤੀ ਡਾਕ ਨੇ ਆਲ ਲਾਈਨ ਮਾਰਕਿਟ ਪਲੇਸ ਬਣਾਉਣ ਦੀ ਯੋਜਨਾ ਬਣਾਈ ਹੈ।
ਭਾਰਤੀ ਡਾਕ ਦੇ ਕੋਲਕਾਤਾ ਜੀ.ਪੀ.ਓ. ਦੇ ਇਕ ਸੀਨੀਅਕ ਅਧਿਕਾਰੀ ਨੇ ਦੱਸਿਆ ਕਿ ਈ-ਕਾਮਰਸ ਤੇਜ਼ੀ ਨਾਲ ਉਭਰਦਾ ਹੋਇਆ ਖੇਤਰ ਹੈ ਅਤੇ ਅਜਿਹੇ ਵਿਚ ਉਹ ਖੇਤਰ ਦੇ ਸਥਾਨਕ ਵਪਾਰੀਆਂ ਅਤੇ ਕਾਰੋਬਾਰੀ ਘਰਾਨਿਆਂ ਨੂੰ ਜੋੜ ਕੇ ਵੱਧ ਮਾਲੀਆ ਇੱਕਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਕੋਲਕਾਤਾ-ਹਾਵੜਾ ਅਤੇ ਹੋਰ ਜ਼ਿਲਿਆਂ ਦੇ ਵਣਜਕ ਅਧਿਕਾਰੀਆਂ ਤੋਂ ਮਦਦ ਦੀ ਯੋਜਨਾ ਹੈ।
ਭਾਰਤੀ ਡਾਕ ਪਹਿਲੇ ਹੀ ਬੰਗਾਲ ਵਣਜਕ ਅਤੇ ਉਦਯੋਗ ਮੰਡਲਾਂ ਦੇ ਡਾਕ ਅਧਿਕਾਰੀਆਂ ਅਤੇ ਸਥਾਨਕ ਵਪਾਰੀਆਂ ਦੇ ਨਾਲ ਗੱਲਬਾਤ ਦੇ ਲਈ ਪ੍ਰਸਤਾਵ ਕਰ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ’ਚ ਜ਼ਿਆਦਾਤਰ ਈ-ਕਾਮਰਸ ਕੰਪਨੀਆਂ ਦੇਸ਼ ਦੇ ਦੂਰ-ਦਰਾਜ਼ ਦੇ ਇਲਾਕਿਆਂ ਅਤੇ ਪਿੰਡਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ। ਇੰਡੀਆ ਪੋਸਟ ਦੀ ਦੇਸ਼ ਦੇ ਦੂਰ-ਦਰਾਜ਼ ਦੇ ਇਲਾਕਿਆਂ ਤੱਕ ਪਹੁੰਚ ਹੈ ਅਤੇ ਇਸ ਨਾਲ ਸਮੁੱਚੇ ਈ-ਕਾਮਰਸ ਉਦਯੋਗ ’ਚ ਨਾਟਕੀ ਬਦਲਾਅ ਆ ਸਕਦਾ ਹੈ।
ਹੈਂ ! ਆਈਫੋਨ ਤੋਂ ਹਾਰਿਆ iphone
NEXT STORY