ਸਾਨ ਫ੍ਰਾਂਸਿਸਕੋ- ਸੂਚਨਾ ਤਕਨੀਕ ਖੇਤਰ ਦੀ ਪ੍ਰਮੁੱਖ ਕੰਪਨੀ ਮਾਈਕ੍ਰੋਸਾਫਟ ਨੇ ਸਿੱਧੇ ਵੈੱਬ ਬਰਾਊਜ਼ਰ ਤੋਂ ਹੀ ਵੀਡੀਓ ਕਾਲ ਕਰਨ ਲਈ ਪ੍ਰੀਖਣ ਦੇ ਤੌਰ 'ਤੇ ਵੀਡੀਓ ਕਾਲਿੰਗ ਐਪਲੀਕੇਸ਼ਨ ਸਕਾਈਪ ਦਾ ਨਵਾਂ ਐਡੀਸ਼ਨ ਪੇਸ਼ ਕੀਤਾ ਹੈ। ਮਾਈਕ੍ਰੋਸਾਫਟ ਨੇ ਕਿਹਾ ਹੈ ਕਿ ਇਸ ਦੇ ਜ਼ਰੀਏ ਹੁਣ ਬਰਾਊਜ਼ਰ ਤੋਂ ਹੀ ਵੀਡੀਓ ਕਾਲਿੰਗ ਕੀਤੀ ਜਾ ਸਕੇਗੀ ਅਤੇ ਇਸ ਲਈ ਲੋਕਾਂ ਨੂੰ ਸਕਾਈਪ ਐਪ ਇਨਸਟਾਲ ਕਰਨ ਦੀ ਲੋੜ ਨਹੀਂ ਹੋਵੇਗੀ।
ਕੰਪਨੀ ਨੇ ਕਿਹਾ ਹੈ ਕਿ ਯਾਤਰਾ ਦੌਰਾਨ ਜਾਂ ਹੋਟਲ 'ਚ ਠਹਿਰਨ ਦੀ ਹਾਲਤ 'ਚ ਜ਼ਰੂਰੀ ਨਹੀਂ ਹੈ ਕਿ ਉਥੇ ਉਪਲਬਧ ਕੰਪਿਊਟਰ 'ਚ ਸਕਾਈਪ ਡਾਊਨਲੋਡ ਹੋਵੇ। ਅਜਿਹੇ 'ਚ ਲੋਕ ਸਕਾਈਪ ਦੇ ਬਰਾਊਜ਼ਰ ਐਡੀਸ਼ਨ ਨਾਲ ਇਸ ਨੂੰ ਡਾਊਨਲੋਡ ਅਤੇ ਇੰਸਟਾਲ ਕੀਤੇ ਬਿਨਾਂ ਵੀ ਵੀਡੀਓ ਕਾਲਿੰਗ ਕਰ ਸਕਣਗੇ। ਕੰਪਨੀ ਨੇ ਦੱਸਿਆ ਕਿ ਸਕਾਈਪ ਦਾ ਬਰਾਊਜ਼ਰ ਐਡੀਸ਼ਨ ਫਿਲਹਾਲ ਕੁਝ ਲੋਕਾਂ ਨੂੰ ਹੀ ਉਪਲਬਧ ਹੋਵੇਗਾ ਪਰ ਬਾਅਦ 'ਚ ਉਸ ਨੂੰ ਸੰਸਾਰਿਕ ਪੱਧਰ 'ਤੇ ਪੇਸ਼ ਕੀਤਾ ਜਾਵੇਗਾ। ਪੂਰੀ ਦੁਨੀਆ 'ਚ ਸਕਾਈਪ ਦੇ ਜ਼ਰੀਏ ਦੋ ਅਰਬ ਮਿੰਟ ਵਾਇਸ ਅਤੇ ਵੀਡੀਓ ਕਾਲਿੰਗ ਕੀਤੀ ਜਾਂਦੀ ਹੈ।
ਨੋਸ਼ਨ ਇੰਕ ਕੇਨ 8 ਵਿੰਡੋਜ਼ ਟੈਬਲੇਟ ਲਾਂਚ
NEXT STORY