ਆਪਣੇ ਚਮਕਦਾਰ ਕੈਰੀਅਰ 'ਚ ਇਕ ਰਿਕਾਰਡ ਹੋਰ ਤੋੜਨ ਤੋਂ ਬਾਅਦ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਪੁੱਤਰ ਨਾਲ ਇੰਸਟਾਗ੍ਰਾਮ 'ਤੇ ਇਕ ਸੈਲਫ਼ੀ ਪੋਸਟ ਕੀਤੀ ਜਿਸ 'ਚ ਪਿਓ-ਪੁੱਤ ਥੰਬਸ-ਅੱਪ ਕਰਦੇ ਨਜ਼ਰ ਆ ਰਹੇ ਹਨ। ਪੁਰਤਗਾਲ ਸੁਪਰਸਟਾਰ ਨੇ ਸ਼ੁੱਕਰਵਾਰ ਨੂੰ ਯੂਰੋ 2016 ਕੁਆਲੀਫਾਇੰਗ ਮੁਕਾਬਲੇ ਅਰਮੀਨੀਆ ਵਿਰੁੱਧ 1-0 ਨਾਲ ਜਿੱਤ 'ਚ ਸਿਰਫ ਇਕ ਗੋਲ ਕੀਤਾ, ਜਿਸ ਨਾਲ ਉਹ ਯੂਰੋਪੀਅਨ ਚੈਂਪੀਅਨਸ਼ਿਪ ਇਤਿਹਾਸ 'ਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਰੋਨਾਲਡੋ ਨੇ ਚੈਂਪੀਅਨਸ਼ਿਪ (ਫਾਈਨਲਸ ਤੇ ਕੁਆਲੀਫਾਇੰਗ) 'ਚ 23ਵਾਂ ਗੋਲ ਕੀਤਾ ਅਤੇ ਡੇਨ ਜੋਨ ਟੋਮੈਸਨ ਤੋਂ ਅੱਗੇ ਨਿਕਲ ਗਿਆ।
ਹੁਣ ਰੋਨਾਲਡੋ ਤੇ ਉਸ ਦੀ ਟੀਮ ਦਾ ਅਗਲਾ ਮੁਕਾਬਲਾ ਅਰਜਨਟੀਨਾ ਦੇ ਲਿਓਨਲ ਮੈਸੀ ਵਿਰੁੱਧ ਓਲਡ ਟ੍ਰੈਫੋਰਡ 'ਚ ਮੰਗਲਵਾਰ ਨੂੰ ਹੈ।
ਸ਼੍ਰੀਲੰਕਾ ਨੇ ਬਣਾਈਆਂ 286 ਦੌੜਾਂ
NEXT STORY