ਫੁਝੂ (ਚੀਨ)- ਸਾਇਨਾ ਨੇਹਵਾਲ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਐਤਵਾਰ ਨੂੰ ਇੱਥੇ ਚਾਇਨਾ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤਿਆ।
ਸਾਇਨਾ ਨੇ ਮਹਿਲਾ ਵਰਗ ਦੇ ਫਾਈਨਲ 'ਚ ਜਾਪਾਨ ਦੀ 17 ਸਾਲਾਂ ਅਕਾਨੇ ਯਾਮਾਗੂਚੀ ਨੂੰ 42 ਮਿੰਟਾਂ 'ਚ ਲਗਾਤਾਰ ਗੇਮਾਂ 'ਚ 21-20, 22-30 ਨਾਲ ਹਰਾ ਕੇ 7 ਲੱਖ ਡਾਲਰ ਦੀ ਇਨਾਮੀ ਰਕਮ ਵਾਲਾ ਚਾਇਨਾ ਓਪਨ ਬੈਡਮਿੰਟਨ ਖਿਤਾਬ ਹਾਸਲ ਕਰ ਲਿਆ। ਇਹ ਇਸ ਸਾਲ ਸਾਇਨਾ ਦਾ ਤੀਜਾ ਖਿਤਾਬ ਹੈ। ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਨੇ ਜੂਨ 'ਚ ਆਸਟ੍ਰੇਲੀਅਨ ਸੁਪਰ ਸੀਰੀਜ਼ ਅਤੇ ਸੈਅਦ ਮੋਦੀ ਇੰਟਰਨੈਸ਼ਨਲ ਗ੍ਰਾਂ ਪ੍ਰੀ ਗੋਲਡ ਦਾ ਖਿਤਾਬ ਵੀ ਜਿੱਤਿਆ ਸੀ।
ਬੁੱਝੋ ਤਾਂ ਰੋਨਾਲਡੋ ਨਾਲ ਕੌਣ ਹੈ?
NEXT STORY