ਰਿਟਾਇਰਡ ਜਰਮਨੀ ਗੋਲਕੀਪਰ ਟਿਮ ਵੈਸੇ ਨੇ ਸ਼ਨੀਵਾਰ ਨੂੰ ਜਦੋਂ ਜਰਮਨੀ ਦੇ ਸ਼ਹਿਰ ਫ੍ਰੈਂਕਫਰਟ 'ਚ ਡਬਲਯੂ.ਡਬਲਯੂ.ਈ ਦੇ ਲਾਇਵ ਸ਼ੋਅ 'ਚ ਰਿੰਗ ਵਿਚ ਐਂਟਰ ਕੀਤਾ ਤਾਂ 32ਸਾਲਾਂ ਇਸ ਸਾਬਕਾ ਕੀਪਰ ਨੇ ਪ੍ਰੋਫੈਸ਼ਨਲ ਰੈਸਲਿੰਗ 'ਚ ਆਪਣਾ ਨਵਾਂ ਕੈਰੀਅਰ ਸ਼ੁਰੂ ਕੀਤਾ।
ਜਨਵਰੀ 'ਚ ਹੌਫੈਨਹੇਮ ਟੀਮ ਵਲੋਂ ਬੁੰਦੇਸਲੀਗਾ ਲੀਗ 'ਚੋਂ ਮੁਕਤ ਹੋਣ ਮਗਰੋਂ ਟਿਮ ਨੇ ਬੌਡੀ-ਬਿਲਡਿੰਗ ਦਾ ਰਸਤਾ ਚੁਣਿਆ। ਟਿਮ ਸ਼ਨੀਵਾਰ ਨੂੰ ਫ੍ਰੈਂਕਫਰਟ ਫੈਸਟਹਾਲੇ 'ਚ ਰੈਸਲਿੰਗ ਦਰਸ਼ਕਾਂ ਦੇ ਰੂ-ਬ-ਰੂ ਹੋਇਆ।
6 ਫੁੱਟ 3 ਇੰਚ ਦੇ ਟਿਮ ਨੇ ਮੌਜੂਦਾ ਸੁਪਰਸਟਾਰ ਜੌਨ ਸਿਨਾ ਤੇ ਬ੍ਰੋਕ ਲੈਸਨਰ ਵਾਂਗੂ ਦਿਖਣ ਲਈ ਆਪਣੀ ਬੌਡੀ ਕਾਫੀ ਲੱਛੇਦਾਰ ਬਣਾਈ ਹੈ। ਟਿਮ ਡਬਲਯੂ.ਡਬਲਯੂ.ਈ ਵਲੋਂ ਆਫੀਸ਼ੀਅਲ ਬੇਨਤੀ ਆਉਣ ਮਗਰੋਂ ਰੈਸਲਿੰਗ 'ਚ ਆਇਆ।
ਸਾਇਨਾ ਬਣੀ ਚਾਇਨਾ ਚੈਂਪੀਅਨ
NEXT STORY