ਰਾਂਚੀ- ਮੈਦਾਨ 'ਤੇ ਜੋਸ਼ੀਲੇਪਨ ਅਤੇ ਗੁੱਸੇ ਲਈ ਪਛਾਣੇ ਜਾਂਦੇ ਵਿਰਾਟ ਕੋਹਲੀ ਨੇ ਆਪਣੀ ਨਵੀਂ ਟੀਮ 'ਚ ਵੀ ਜੋਸ਼ੀਲਾਪਨ ਤੇ ਗੁੱਸਾ ਭਰ ਦਿੱਤਾ ਹੈ। ਕਾਰਜਵਾਹਕ ਕਪਤਾਨ ਨੇ ਸ਼੍ਰੀਲੰਕਾ ਖਿਲਾਫ ਮਿਲੀ 5-0 ਦੀ ਸ਼ਾਨਦਾਰ ਜਿੱਤ ਲਈ ਟੀਮ ਦੀ ਇਕਜੁੱਟਤਾ ਅਤੇ ਜੋਸ਼ੀਲੇਪਨ ਨੂੰ ਹੀ ਸਿਹਰਾ ਦਿੱਤਾ ਹੈ।
ਵਿਰਾਟ ਨੇ ਕਿਹਾ ਕਿ ਅਸੀਂ ਲੜੀ ਦੀ ਸ਼ੁਰੂਆਤ 'ਚ ਹੀ ਫੈਸਲਾ ਕੀਤਾ ਸੀ ਕਿ ਅਸੀਂ ਇਕ ਟੀਮ ਵਾਂਗ ਇਕਜੁੱਟ ਹੋ ਕੇ ਖੇਡਾਂਗੇ। ਇਸ ਲੜੀ 'ਚ ਅਸੀਂ ਇਸ ਨੂੰ ਲਾਗੂ ਕੀਤਾ ਅਤੇ ਸਾਨੂੰ ਜਿੱਤ ਮਿਲੀ। ਸਾਡੇ ਖਿਡਾਰੀਆਂ ਨੇ ਪੂਰੀ ਸਕਾਰਾਤਮਕ ਅਤੇ ਹਮਲਾਵਰਾਂ ਵਾਂਗ ਪ੍ਰਦਰਸ਼ਨ ਕੀਤਾ ਨਾ ਕਿ ਬਚਾਅ ਦੀ ਮੁਦਰਾ 'ਚ ਖੇਡਿਆ। ਅਸੀਂ ਲਗਾਤਾਰ ਇਸ ਗੱਲ 'ਤੇ ਜ਼ੋਰ ਦੇ ਰਹੇ ਸਾਂ। ਚਾਹੇ ਗੇਂਦਬਾਜ਼ ਰਨ ਦੇ ਰਿਹਾ ਹੈ ਪਰ ਜੇਕਰ ਉਹ ਵਿਕਟ ਕੱਢ ਰਿਹਾ ਹੈ ਤਾਂ ਅਸੀਂ ਉਸ ਨੂੰ ਅਜਿਹਾ ਕਰਨ ਦਾ ਮੌਕਾ ਦਿੱਤਾ।
ਆਪਣੀ ਕਪਤਾਨੀ ਨੂੰ ਬਹੁਤ ਸੰਤੋਖਜਨਕ ਦੱਸਦੇ ਹੋਏ ਵਿਰਾਟ ਨੇ ਕਿਹਾ ਕਿ ਮੈਂ ਕਪਤਾਨ ਦੇ ਰੂਪ 'ਚ ਬਹੁਤ ਸੰਤੁਸ਼ਟੀ ਮਹਿਸੂਸ ਕਰ ਰਿਹਾ ਹਾਂ। ਇਕ ਉੱਪ-ਮਹਾਦੀਪ ਦੀ ਟੀਮ ਖਿਲਾਫ ਕਲੀਨ ਸਵੀਪ ਕਰਨੀ ਸੌਖਾ ਨਹੀਂ ਹੈ। ਇਹ ਹਮੇਸ਼ਾ ਕਠਿਨ ਹੁੰਦਾ ਹੈ ਪਰ ਟੀਮ ਦੇ ਖਿਡਾਰੀਆਂ ਨੇ ਮੇਰੇ ਕਹੇ ਅਨੁਸਾਰ ਪ੍ਰਦਰਸ਼ਨ ਕੀਤਾ ਅਤੇ ਮੈਂ ਇਸ ਗੱਲੋਂ ਬੜਾ ਖੁਸ਼ ਹਾਂ।
ਟੀਮ ਇੰਡੀਆ ਖਿਲਾਫ ਸਖ਼ਤ ਰਵੱਈਆ ਅਪਣਾਉਣ ਬਾਰੇ ਵਿਰਾਟ ਨੇ ਕਿਹਾ ਕਿ ਮੈਂ ਟੀਮ ਪ੍ਰਤੀ ਕੁਝ ਸਖ਼ਤ ਰਿਹਾ ਕਿਉਂਕਿ ਮੈਂ ਟੀਮ ਨੂੰ ਜਿੱਤ ਦੀ ਆਦਤ ਪਾਉਣਾ ਚਾਹੁੰਦਾ ਸੀ। ਸਾਡੀ ਟੀਮ 'ਚ ਜਿੱਤਣ ਦੀ ਭਾਵਨਾ ਹੋਣੀ ਚਾਹੀਦੀ। ਜੇਕਰ ਸਾਨੂੰ ਅੱਗੇ ਜਾਣਾ ਹੋਵੇਗਾ ਤਾਂ ਸਾਨੂੰ ਜਿੱਤ ਦੀ ਆਦਤ ਪਾਉਣੀ ਹੋਵੇਗੀ।
ਹਾਲਾਂਕਿ ਚੌਥੇ ਵਨਡੇ 'ਚ ਟੀਚੇ ਦਾ ਪਿੱਛਾ ਕਰਨ ਸਮੇਂ ਦੂਜੇ ਪਾਸੇ ਵਿਕਟਾਂ ਡਿੱਗਣ ਤੋਂ ਵਿਰਾਟ ਕੁਝ ਨਰਾਜ਼ ਦਿਖਿਆ। ਉਸ ਨੇ ਕਿਹਾ ਕਿ ਮੈਂ ਇਕ ਸਮੇਂ ਇਸ ਗੱਲ ਨੂੰ ਲੈ ਕੇ ਬਹੁਤ ਨਰਾਜ਼ ਹੋ ਗਿਆ ਸੀ ਕਿ ਮੇਰੇ ਸਾਥੀ ਆਊਟ ਹੁੰਦੇ ਜਾ ਰਹੇ ਹਨ। ਮੈਂ ਥੋੜ੍ਹਾ ਘਬਰਾ ਗਿਆ ਸੀ। ਤੁਹਾਨੂੰ ਮੈਚ ਦੀ ਸਥਿਤੀ ਸਮਝਣ ਦੀ ਲੋੜ ਹੁੰਦੀ ਹੈ।
ਕਹਿਣਾ ਹੋਵੇਗਾ ਕਿ ਕੋਹਲੀ ਨੇ ਟੀਮ ਨੂੰ ਇਕ ਵਾਰੀ ਚੰਡ ਕੇ ਰੱਖ ਦਿੱਤਾ। ਚਾਹੀਦਾ ਵੀ ਇੱਦਾ ਹੀ ਹੈ, ਤਾਹੀਂਓ ਤਾਂ ਦੂਜੀਆਂ ਟੀਮਾਂ ਦੇ ਮਨਾਂ 'ਚ ਖੌਫ ਪੈਦਾ ਹੋਊ। ਜਿਵੇਂ ਪਹਿਲਾਂ ਆਸਟ੍ਰੇਲੀਆ ਵਿਰੁੱਧ ਹੁੰਦਾ ਸੀ।
ਜਦੋਂ ਕੋਹਲੀ ਨੇ ਧੋਨੀ ਦਾ 'ਹੈਲੀਕਾਪਟਰ ਸ਼ਾਟ' ਖੇਡਿਆ (ਵੀਡੀਓ)
NEXT STORY