ਜਲੰਧਰ, ਪੰਜਾਬ ਬਾਲ ਬੈਡਮਿੰਟਨ ਐਸੋਸੀਏਸ਼ਨ ਵਲੋਂ ਆਯੋਜਿਤ ਓਪਨ ਪੰਜਾਬ ਬਾਲ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਵਰਗ 'ਚ ਅੰਮ੍ਰਿਤਸਰ ਨੇ ਜਲੰਧਰ ਦੀ ਟੀਮ ਨੂੰ 29-16, 29-18 ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ। ਮਹਿਲਾ ਵਰਗ 'ਚ ਜਲੰਧਰ ਦੀ ਬੀ. ਐੱਮ. ਵੀ. ਬੀ. ਟੀਮ ਨੇ ਜਲੰਧਰ ਛਾਉਣੀ ਦੀ ਬੀ. ਡੀ. ਆਰੀਆ ਕਾਲਜ ਦੀ ਟੀਮ ਨੂੰ 29-22, 29-26 ਤੋਂ ਹਰਾ ਕੇ ਫਾਈਨਲ 'ਚ ਜਿੱਤ ਹਾਸਲ ਕੀਤੀ। ਪੁਰਸ਼ ਵਰਗ 'ਚ ਅੰਮ੍ਰਿਤਸਰ ਦੀ ਟੀਮ ਦੇ ਸਰਵਨ ਸਿੰਘ ਨੂੰ ਅਤੇ ਮਹਿਲਾ ਵਰਗ 'ਚ ਬਰਨਾਲਾ ਦੀ ਕੰਵਲਪ੍ਰੀਤ ਕੌਰ ਨੂੰ ਚੈਂਪੀਅਨਸ਼ਿਪ ਦੇ ਬੈਸਟ ਖਿਡਾਰੀ ਦੇ ਤੌਰ 'ਤੇ ਚੁਣਿਆ ਗਿਆ। ਫਾਈਨਲ ਮੁਕਾਬਲਿਆਂ ਦੇ ਮੁੱਖ ਮਹਿਮਾਨ ਸ਼੍ਰੀ ਮਹਿੰਦਰ ਭਗਤ ਨੇ ਐਸੋਸੀਏਸ਼ਨ ਨੂੰ 51,000 ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ। ਸਰਦਾਰ ਜੋਗਿੰਦਰ ਸਿੰਘ ਮੈਨੇਜਿੰਗ ਡਾਇਰੈਕਟਰ ਪੀ. ਜੇ. ਅਸਟੇਟ ਜੋ ਕਿ ਚੈਂਪੀਅਨਸ਼ਿਪ 'ਚ ਮੁੱਖ ਤੌਰ 'ਤੇ ਹਾਜ਼ਰ ਸਨ, ਨੇ ਵੀ ਐਸੋਸੀਏਸ਼ਨ ਦੀ ਹਰ ਤਰ੍ਹਾਂ ਮਦਦ ਕਰਨ ਦਾ ਭਰੋਸਾ ਦਿੱਤਾ। ਮੁੱਖ ਮਹਿਮਾਨਾਂ ਤੋਂ ਇਲਾਵਾ ਸ਼ਹਿਰ ਦੇ ਮੰਨੇ-ਪ੍ਰਮੰਨੇ ਲੋਕਾਂ 'ਚ ਨਰੇਸ਼ ਪਟਵਾਰੀ, ਅਸ਼ਵਨੀ ਖੁਰਾਣਾ, ਜਸਵੰਤ ਸਿੰਘ ਜੱਸੀ, ਬੌਬੀ ਮਹਾਜਨ, ਸਮੀਰ, ਰਾਜਨ ਗੁਪਤਾ, ਵਿੱਕੀ ਭਾਟੀਆ, ਨਿਰਮਲ ਸੈਮੀ, ਜਤਿੰਦਰ ਸੌਂਧੀ, ਪਰਮਿੰਦਰ ਸਿੰਘ, ਮਨੋਜ ਬਾਹਰੀ, ਕੁਲਭੂਸ਼ਣ ਸੂਰੀ, ਰਾਕੇਸ਼ ਪਾਠਕ, ਅਨਿਲ ਪਾਠਕ, ਰਜਿੰਦਰ ਬਾਵਾ ਤੇ ਰਾਜੇਸ਼ ਸ਼ਰਮਾ, ਦੀਪਕ ਭਗਤ, ਰਮੇਸ਼ ਭਗਤ ਤੇ ਪਵਨ ਭਗਤ ਨੇ ਵਿਸ਼ੇਸ਼ ਤੌਰ 'ਤੇ ਇਸ ਚੈਂਪੀਅਨਸ਼ਿਪ ਆਪਣੀ ਹਾਜ਼ਰੀ ਦਰਜ ਕੀਤੀ। ਮੁੱਖ ਮਹਿਮਾਨ ਸ਼੍ਰੀ ਮਹਿੰਦਰ ਭਗਤ ਨੇ ਵਿਜੇਤਾ ਖਿਡਾਰੀਆਂ ਨੂੰ ਇਨਾਮ ਦਿੰਦੇ ਹੋਏ ਰਾਜ 'ਚ ਬਾਲ ਬੈਡਮਿੰਟਨ ਦੇ ਵਿਕਾਸ 'ਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਮੋਦੀ ਨੇ ਸਾਇਨਾ ਤੇ ਸ਼੍ਰੀਕਾਂਤ ਨੂੰ ਵਧਾਈ ਦਿੱਤੀ
NEXT STORY