ਮੁੰਬਈ- ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖਾਨ ਅਤੇ ਇਲੀਆਨਾ ਡਿਕਰੂਜ਼ ਦੀ ਆਉਣ ਵਾਲੀ ਫਿਲਮ 'ਹੈੱਪੀ ਐਂਡਿੰਗ' ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ। ਗਾਣੇ ਦੇ ਬੋਲ 'ਮਿਲੀਏ ਮਿਲੀਏ' ਹਨ। ਇਸ ਗਾਣੇ ਨੂੰ ਰੇਖਾ ਭਾਰਦਵਾਜ, ਜਿਗਰ ਸਰਈਆ ਅਤੇ ਪ੍ਰਿਯਾ ਸਰਈਆ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ ਨੂੰ ਆਸ਼ੀਸ਼ ਪੰਡਤ ਨੇ ਗਾਇਆ ਹੈ। ਇਸ ਨੂੰ ਮਿਊਜ਼ਿਕ ਸਚਿਨ ਜਿਗਰ ਨੇ ਦਿੱਤਾ ਹੈ। ਇਸ ਗਾਣੇ 'ਚ ਫਿਲਮ ਦਾ ਲੀਡ ਪੇਅਰ ਸੈਫ ਅਤੇ ਇਲੀਆਨਾ ਵੀ ਨਜ਼ਰ ਆ ਰਹੇ ਹਨ। ਫਿਲਮ 'ਚ ਸੈਫ ਅਲੀ ਖਾਨ ਹਾਲੀਵੁੱਡ ਫਿਲਮਾਂ ਦੇ ਲੇਖਕ ਬਣੇ ਹਨ। ਇਸ ਫਿਲਮ ਨੂੰ ਸੈਫ ਅਲੀ ਖਾਨ ਨੇ ਪ੍ਰੋਡਿਊਸ ਕੀਤਾ ਹੈ। ਇਹ ਫਿਲਮ 21 ਨਵੰਬਰ ਨੂੰ ਰਿਲੀਜ਼ ਹੋਵੇਗੀ। ਕਾਫੀ ਦਿਨਾਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਗੋਵਿੰਦਾ 'ਹੈੱਪੀ ਐਂਡਿੰਗ' ਤੋਂ ਇਲਾਵਾ ਫਿਲਮ 'ਕਿਲ ਦਿਲ' 'ਚ ਵੀ ਨਜ਼ਰ ਆਉਣਗੇ।
ਇਸ ਅਭਿਨੇਤਾ ਨੇ ਕੀਤਾ ਦਾਅਵਾ, ਜੈਕੀ ਸ਼ਰਾਫ ਦੀ ਪਤਨੀ ਨਾਲ ਸੀ ਰਿਲੇਸ਼ਨ! (ਦੇਖੋ ਤਸਵੀਰਾਂ)
NEXT STORY