ਨਵੀਂ ਦਿੱਲੀ- ਸ਼ਾਦ ਅਲੀ ਦੇ ਡਾਇਰੈਕਸ਼ਨ ਹੇਠ ਬਣੀ ਐਕਸ਼ਨ, ਥ੍ਰਿਲਰ ਤੇ ਰੋਮਾਂਟਿਕ ਫਿਲਮ 'ਕਿੱਲ ਦਿਲ' ਆਪਣੇ ਪਹਿਲੇ ਵੀਕੈਂਡ ਭਾਵ ਤਿੰਨ ਦਿਨਾਂ ਦੌਰਾਨ 20 ਕਰੋੜ ਦੀ ਕਮਾਈ ਕਰਨ ਵਿਚ ਸਫਲ ਹੋ ਗਈ ਹੈ। ਇਸ ਫਿਲਮ 'ਚ ਰਣਵੀਰ ਸਿੰਘ, ਪਰਿਣੀਤੀ ਚੋਪੜਾ, ਗੋਵਿੰਦਾ ਤੇ ਅਲੀ ਜ਼ਾਫਰ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਇਸ ਫਿਲਮ ਦਾ ਮੂਲ ਬਜਟ 25 ਤੋਂ 30 ਕਰੋੜ ਦੇ ਵਿਚਕਾਰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੀ ਕਮਾਈ 'ਚ ਪਹਿਲੇ ਹਫਤੇ ਤਕ ਵਾਧਾ ਹੋਣ ਦੀ ਉਮੀਦ ਹੈ। ਹਾਲਾਂਕਿ ਉਮੀਦ ਮੁਤਾਬਕ ਇਹ ਫਿਲਮ ਦਰਸ਼ਕਾਂ ਨੂੰ ਇੰਨੀ ਪਸੰਦ ਨਹੀਂ ਆਈ ਪਰ ਇਸ ਦੀ ਕਮਾਈ ਵਿਚ ਕੁਝ ਹੱਦ ਤਕ ਵਾਧਾ ਹੋਣ ਦੀ ਉਮੀਦ ਬਣੀ ਹੋਈ ਹੈ।
'ਹੈੱਪੀ ਐਂਡਿੰਗ' ਦਾ ਗਾਣਾ 'ਮਿਲੀਏ ਮਿਲੀਏ' ਹੋਇਆ ਰਿਲੀਜ਼ (ਦੇਖੋ ਤਸਵੀਰਾਂ) (ਵੀਡੀਓ)
NEXT STORY