ਨਵੀਂ ਦਿੱਲੀ- ਇਸ ਵਾਰ ਆਉਣ ਵਾਲੀਆਂ ਫਿਲਮਾਂ ਬਹੁਤ ਹੀ ਚਰਚਾ 'ਚ ਹਨ। ਇਹ ਫਿਲਮਾਂ ਅਜੇ ਰਿਲੀਜ਼ ਨਹੀਂ ਹੋਈਆਂ ਹਨ ਪਰ ਇਨ੍ਹਾਂ ਦੇ ਗੀਤਾਂ ਨੇ ਧੂੰਮਾਂ ਪਾ ਦਿੱਤੀਆਂ ਹਨ। ਪਹਿਲੀ ਫਿਲਮ 'ਪੀ. ਕੇ.' ਹੈ ਤੇ ਦੂਜੀ 'ਐਕਸ਼ਨ ਜੈਕਸ਼ਨ'। ਆਉਣ ਵਾਲੇ ਸਮੇਂ 'ਚ 2 ਵੱਡੀਆਂ ਫਿਲਮਾਂ ਰਿਲੀਜ਼ ਹੋਣਗੀਆਂ। ਇਕ ਹੈ 'ਐਕਸ਼ਨ ਜੈਕਸਨ' ਅਤੇ ਦੂਜੀ ਹੈ 'ਪੀ. ਕੇ.'। ਦੋਵੇਂ ਫਿਲਮਾਂ ਦਸੰਬਰ ਨੂੰ ਰਿਲੀਜ਼ ਹੋਣਗੀਆਂ।
ਫਿਲਮ 'ਪੀ. ਕੇ.' ਦਾ ਇਹ ਗੀਤ ਆਮਿਰ ਖਾਨ 'ਤੇ ਫਿਲਮਾਇਆ ਗਿਆ ਹੈ। ਗੀਤ ਦੀ ਟੋਨ ਕਾਮਿਕ ਹੈ। ਇਥੇ ਤੱਕ ਕਿ ਆਮਿਰ ਅਤੇ ਸੰਜੇ ਦੱਤ ਦੇ ਡਾਂਸ ਦੇ ਸਟੇਪ ਵੀ ਹਸਾਉਂਦੇ ਹਨ। ਰਾਜਸਥਾਨੀ ਬੋਲੀ ਵਾਲੇ ਸ਼ਬਦਾਂ ਨਾਲ ਸਜਿਆ ਇਹ ਗੀਤ ਬਹੁਤ ਹੀ ਸੁਣਨ ਨੂੰ ਮਿਲਿਆ ਹੈ। 5 ਦਸੰਬਰ ਨੂੰ ਰਿਲੀਜ਼ ਹੋਣ ਵਾਲੇ ਫਿਲਮ 'ਐਕਸ਼ਨ ਜੈਕਸਨ ' ਦਾ ਗੀਤ ਵੀ ਚਰਚਾ 'ਚ ਹੈ। 'ਤੁਮਸੇ ਮਿਲਨੇ ਕਾ ਕੀੜਾ ਅੰਦਰ ਹੈ , ਬੋਲ ਬੋਲ' ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਡਾਂਸ ਸਟੇਪ ਅਤੇ ਮਿਊਜ਼ਿਕ 90 ਦੇ ਦਹਾਕੇ ਦੇ ਗੀਤਾਂ ਦੀ ਯਾਦ ਦਿਵਾਉਂਦਾ ਹੈ। ਅਜੇ ਦੇਵਗਨ ਤੇ ਸੋਨਾਕਸ਼ੀ ਸਿਨਹਾ 'ਤੇ ਫਿਲਮਾਇਆ ਗਿਆ ਗੀਤ ਬਹੁਤ ਦੇਖਿਆ ਜਾ ਰਿਹਾ ਹੈ।
ਕੈਬਰੇ 'ਚ ਮਿਲੇ ਕਿਰਦਾਰ ਤੋਂ ਪ੍ਰਭਾਵਿਤ ਹੈ ਏਮਾ ਸਟੋਨ
NEXT STORY