ਲਖਨਊ- ਸਾਰੇ ਦੇਸ਼ ’ਚ ਟ੍ਰੇਨਾਂ ’ਚ ਤਿਊਹਾਰ ਦੇ ਸਮੇਂ ਅਤੇ ਛੁੱਟੀਆਂ ਦੇ ਮੌਸਮ ’ਚ ਜਗ੍ਹਾ ਮਿਲਣਾ ਬਹੁਤ ਹੀ ਅਸੰਭਵ ਜਿਹੀ ਗੱਲ ਲਗਦੀ ਹੈ। ਪਰ ਇਸ ਅਸੰਭਵ ਨੂੰ ਸੰਭਵ ਬਣਾਉਣ ਦੇ ਲਈ ਰੇਲਵੇ ਪ੍ਰਸ਼ਾਸਨ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹੁਣ ਸਰਦੀਆਂ ਦੀਆਂ ਛੁੱਟੀਆਂ ’ਚ ਤੁਹਾਨੂੰ ਟ੍ਰੇਨਾਂ ’ਚ ਜਗ੍ਹਾ ਦੇ ਲਈ ਪਰੇਸ਼ਾਨ ਨਹੀਂ ਹੋਣਾ ਪਵੇਗਾ।
ਸਰਦੀਆਂ ਦੇ ਮੌਸਮ ’ਚ ਰੇਲਵੇ ਨੇ ਦਰਅਸਲ ਵੇਟਿੰਗ ਟਿਕਟ ਲੈ ਕੇ ਚਲਣ ਵਾਲੇ ਯਾਤਰੀਆਂ ਦੇ ਲਈ 47 ਟ੍ਰੇਨਾਂ ’ਚ ਵਾਧੂ ਕੋਚ ਲਗਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਟ੍ਰੇਨਾਂ ’ਚ ਸ਼ਤਾਬਦੀ ਸਮੇਤ 13 ਟ੍ਰੇਨਾਂ ਲਖਨਊ ਸਟੇਸ਼ਨ ਤੋਂ ਗੁਜ਼ਰਦੀਆਂ ਹਨ।
ਉੱਤਰ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ (ਸੀ.ਪੀ.ਆਰ.ਓ.) ਨੀਰਜ ਸ਼ਰਮਾ ਦੇ ਮੁਤਾਬਕ ਲਖਨਊ-ਨਵੀਂ ਦਿੱਲੀ ਸਵਰਣ ਸ਼ਤਾਬਦੀ ਸਮੇਤ ਕਈ ਹੋਰ ਟ੍ਰੇਨਾਂ ’ਚ ਵਾਧੂ ਕੋਚ ਲਗਾਉਣ ਦਾ ਕੰਮ ਪੂਰਾ ਕਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਗਰੀਬ ਰਥ, ਰਕਸੌਲ-ਦਿੱਲੀ ਸਦਭਾਵਨਾ ਐੱਕਸਪ੍ਰੈੱਸ, ਪ੍ਰਤਾਪਗੜ੍ਹ-ਦਿੱਲੀ ਪਦਮਾਵਤ ਐੱਕਸਪ੍ਰੈੱਸ ਆਦਿ ਟ੍ਰੇਨਾਂ ’ਚ ਅਗਲੇ ਕੁਝ ਦਿਨਾਂ ’ਚ ਯਾਤਰੀਆਂ ਨੂੰ ਵੱਖ ਤੋਂ ਲੱਗਣ ਵਾਲੇ ਕੋਚ ਦੀ ਸਹੂਲਤ ਮਿਲਣ ਲੱਗੇਗੀ। ਇਸ ਨਾਲ ਵੇਟਿੰਗ ਟਿਕਟ ਲੈ ਕੇ ਚੱਲਣ ਵਾਲੇ ਕਈ ਯਾਤਰੀਆਂ ਨੂੰ ਪਰੇਸ਼ਾਨੀ ਤੋਂ ਮੁਕਤੀ ਮਿਲੇਗੀ।
ਕਰੋੜਪਤੀ ਵੀ ਨਹੀਂ ਐੱਲ.ਪੀ.ਜੀ. ’ਤੇ ਮਿਲਣ ਵਾਲੀ ਸਬਸਿਡੀ ਨੂੰ ਛੱਡਣ ਨੂੰ ਤਿਆਰ!!
NEXT STORY