ਵਾਸ਼ਿੰਗਟਨ- ਅਮਰੀਕੀ ਰਾਸ਼ਰਪਤੀ ਬਰਾਕ ਓਬਾਮਾ ਨੇ ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਕਾਨੂੰਨਾਂ 'ਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਇਸ ਰਾਹੀਂ ਅਮਰੀਕਾ 'ਚ ਰਹਿ ਰਹੇ 1.5 ਲੱਖ ਪੰਜਾਬੀਆਂ ਸਮੇਤ 40 ਲੱਖ ਗੈਰ ਕਾਨੂੰਨੀ ਇਮੀਗ੍ਰੇਂਟਸ ਦੇਸ਼ ਨਿਕਾਲੇ ਤੋਂ ਬਚ ਸਕਦੇ ਹਨ। ਉਨ੍ਹਾਂ ਨੇ ਕਾਨੂੰਨੀ ਇਮੀਗ੍ਰੇਂਟਸ ਨੂੰ ਕਿਹਾ, ''ਤੁਸੀਂ ਹਨੇਰੀਆਂ ਕੋਠਰੀਆਂ ਤੋਂ ਬਾਹਰ ਨਿਕਲੋ। ਸਹੀ ਟੈਕਸ ਦੇ ਕੇ ਕਾਨੂੰਨੀ ਅਧਿਕਾਰ ਪਾ ਸਕਦੇ ਹੋ। ' ਅਮਰੀਕਾ 'ਚ ਰਹਿ ਰਹੇ ਲੱਖਾਂ ਭਾਰਤੀ ਆਈ. ਟੀ. ਪ੍ਰੋਫੈਸ਼ਨਲ ਨੂੰ ਇਸ ਐਲਾਨ ਤੋਂ ਲਾਭ ਮਿਲੇਗਾ। ਇਨ੍ਹਾਂ 'ਚ ਐੱਚ 1 ਬੀ ਵੀਜ਼ਾ ਲੈ ਕੇ ਆਏ ਪ੍ਰੋਫੈਸ਼ਨਲਸ ਤੇ ਉਨ੍ਹਾਂ ਦੇ ਪਰਿਵਾਰ ਵੀ ਸ਼ਾਮਲ ਹਨ। ਯੂ. ਐੱੇਸ. 'ਚ ਲੱਗਭਗ 1.1 ਕਰੋੜ ਗੈਰ ਕਾਨੂੰਨੀ ਇਮੀਗ੍ਰੇਂਟਸ ਹਨ।
ਨਿਊਯਾਰਕ 6 ਫੁੱਟ ਮੋਟੀ ਬਰਫ ਦੀ ਚਾਦਰ ਨਾਲ ਢਕਿਆ
NEXT STORY