ਨਿਊਯਾਰਕ - ਅਮਰੀਕਾ 'ਚ ਆਰਕਟਿਕ ਤੋਂ ਆਉਣ ਵਾਲੀਆਂ ਬਰਫਾਨੀ ਹਵਾਵਾਂ ਅਤੇ ਭਾਰੀ ਬਰਫਬਾਰੀ ਨੇ ਆਮ ਜ਼ਿੰਦਗੀ ਉਥਲ-ਪੁਥਲ ਕਰ ਦਿੱਤੀ ਹੈ। ਇਸ ਬਰਫਬਾਰੀ ਕਾਰਨ ਸ਼ੁੱਕਰਵਾਰ ਰਾਤ ਤਕ 12 ਮੌਤਾਂ ਦੀ ਰਿਪੋਰਟ ਸੀ। ਨਿਊਯਾਰਕ ਦੇ ਬਫੈਲੋ ਕਸਬੇ 'ਚ ਬਰਫਬਾਰੀ ਨੇ ਕਹਿਰ ਢਾਹ ਦਿੱਤਾ ਹੈ। ਇਥੇ 6 ਫੁੱਟ ਤਕ ਬਰਫ ਪਈ ਹੈ। ਮੌਸਮ ਵਿਭਾਗ ਮੁਤਾਬਕ ਭਾਰੀ ਬਰਫਬਾਰੀ ਕਾਰਨ ਕੁਝ ਮੀਟਰ ਦੀ ਦੂਰੀ ਤਕ ਹੀ ਵੇਖਿਆ ਜਾ ਸਕਦਾ ਹੈ। ਨਿਊਯਾਰਕ 'ਚ ਭਾਰੀ ਬਰਫਬਾਰੀ ਕਾਰਨ ਕਈ ਮਕਾਨਾਂ ਦੀਆਂ ਛੱਤਾਂ ਵੀ ਡਿੱਗ ਪਈਆਂ ਹਨ। ਹਵਾਈ ਉਡਾਨਾਂ ਠੱਪ ਹਨ। ਸ਼ਨੀਵਾਰ ਤੋਂ ਮੌਸਮ ਦੇ ਕੁਝ ਠੀਕ ਹੋ ਜਾਣ ਦੀ ਸੰਭਾਵਨਾ ਹੈ।
ਅਸਾਂਜੇ ਵਿਰੁੱਧ ਗ੍ਰਿਫਤਾਰੀ ਵਾਰੰਟ ਬਰਕਰਾਰ
NEXT STORY