ਚੰਡੀਗੜ੍ਹ (ਅਰਚਨਾ)- ਪੀ. ਜੀ. ਆਈ. ਵਿਚ ਅੱਜ 20 ਕਰੋੜ ਦੇ ਰੋਬੋਟ ਨੇ ਪਹਿਲਾ ਆਪ੍ਰੇਸ਼ਨ ਕੀਤਾ। ਰੋਬੋਟ ਦੇ ਹੱਥਾਂ ਨੇ ਮਰੀਜ਼ ਦੇ ਪੇਟ ਵਿਚ ਸਿਰਫ਼ 3 ਛੋਟੇ ਛੋਟੇ ਛੇਦ ਕਰਕੇ ਤਿੰਨ ਘੰਟੇ ਵਿਚ ਜਨਮਜਾਤ ਬੀਮਾਰੀ ਨੂੰ ਦੂਰ ਕਰਨ ਵਿਚ ਸਫ਼ਲਤਾ ਹਾਸਿਲ ਕਰ ਲਈ। ਬਿਹਾਰ ਦੇ 20 ਸਾਲਾ ਸ਼ਤਰੂਘਨ ਕੁਮਾਰ ਪਾਂਡੇ ਜਨਮ ਤੋਂ ਹੀ ਕਿਡਨੀ ਦੀ ਇਕ ਅਜਿਹੀ ਬੀਮਾਰੀ ਨਾਲ ਗ੍ਰਸਤ ਸਨ, ਜਿਸ ਕਾਰਨ ਪੇਟ ਵਿਚ ਦਰਦ ਰਹਿੰਦਾ ਸੀ। ਪੀ. ਜੀ. ਆਈ. ਦੇ ਯੁਰਾਲੋਜੀ ਮਾਹਿਰ ਡਾ. ਏ. ਕੇ. ਮੰਡਲ ਨੇ ਰੋਬੋਟ ਦੇ ਕੰਸੋਲ ਨੂੰ ਆਪ੍ਰ੍ਰੇਟ ਕਰਦਿਆਂ ਰੋਬੋਟ ਦੇ ਹੱਥਾਂ ਨਾਲ ਮਰੀਜ਼ ਦੀ ਸਰਜਰੀ ਕੀਤੀ। ਉਸਦੇ ਨਾਲ ਹੀ ਯੂਰੋਲਾਜੀ ਮਾਹਰ ਨੇ ਵੀ ਆਪ੍ਰੇਸ਼ਨ ਵਿਚ ਸਹਿਯੋਗ ਦਿੱਤਾ।
ਕੁੱਝ ਹੀ ਦਿਨ ਪਹਿਲਾਂ ਨਿਊਰੋਲਾਜੀ ਮਾਹਿਰ ਨੇ ਰੋਬੋਟ ਵਿਚ ਆਪ੍ਰੇਸ਼ਨ ਦੀਆਂ ਸਾਰੀਆਂ ਕਮਾਂਡਾਂ ਫਿੱਟ ਕੀਤੀਆਂ ਸਨ ਤੇ ਡਾ. ਮੰਡਲ ਨੇ ਰੋਬੋਟ ਨੂੰ ਆਪ੍ਰੇਟ ਕਰਕੇ ਪਹਿਲੀ ਸਰਜਰੀ ਕੀਤੀ। ਆਪ੍ਰੇਸ਼ਨ ਮਗਰੋਂ ਮਰੀਜ਼ ਬਿਲਕੁਲ ਸਿਹਤਮੰਦ ਹੈ ਤੇ ਉਹ ਆਪਣੀ ਰੇਲਵੇ ਦੀ ਪ੍ਰੀਖਿਆ ਦੀ ਤਿਆਰੀ ਵੀ ਸਕੂਨ ਨਾਲ ਕਰ ਸਕੇਗਾ। ਡਾ. ਮੰਡਲ ਨੇ ਦੱਸਿਆ ਕਿ ਸ਼ਤਰੂਘਨ ਨੂੰ ਦੋ ਤਿੰਨ ਦਿਨਾਂ ਵਿਚ ਪੀ. ਜੀ. ਆਈ. ਤੋਂ ਡਿਸਚਾਰਜ ਕਰ ਦਿੱਤਾ ਜਾਵੇਗਾ।
ਰੋਬੋਟਿਕ ਸਰਜਰੀ ਮਗਰੋਂ ਯੂਰੋਲਾਜੀ ਵਿਭਾਗ ਦੇ ਡਾਕਟਰਾਂ ਦੀ ਟੀਮ ਤੇ ਡਾਇਰੈਕਟਰ ਪ੍ਰੋ. ਯੋਗੇਸ਼ ਚਾਵਲਾ ਦੀ ਇਕ ਬੈਠਕ ਵੀ ਹੋਈ। ਬੈਠਕ ਵਿਚ ਡਾ. ਏ. ਕੇ. ਮੰਡਲ ਨੇ ਡਾ. ਚਾਵਲਾ ਨੂੰ ਰੋਬੋਟਿਕ ਸਰਜਰੀ ਵਿਚ ਮਿਲੀ ਸਫ਼ਲਤਾ ਦੀ ਜਾਣਕਾਰੀ ਦਿੱਤੀ।
ਹੁਣ ਸਾਹਮਣੇ ਆਇਆ ਸਤਲੋਕ ਆਸ਼ਰਮ ਦਾ ਸ਼ਰਮਸਾਰ ਕਰਨ ਵਾਲਾ ਸੱਚ (ਦੇਖੋ ਤਸਵੀਰਾਂ)
NEXT STORY