ਜਲੰਧਰ : ਪਿਛਲੇ ਦਿਨੀਂ ਲੁਧਿਆਣਾ 'ਚ ਬੀ.ਐਮ.ਡਬਲਿਊ ਕਾਰ 'ਚ ਸਟੰਟ ਕਰ ਰਹੇ ਨੌਜਵਾਨਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ ਸੀ। ਕਾਰ 'ਚ ਮੌਜੂਦ 3 ਨੌਜਵਾਨਾਂ 'ਚੋਂ 2 ਦੀ ਮੌਤ ਹੋ ਗਈ ਸੀ ਅਤੇ ਇਕ ਨੌਜਵਾਨ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਨੌਜਵਾਨਾਂ ਦੇ ਸਰੀਰ ਦੇ ਕਈ ਟੁੱਕੜੇ ਹੋ ਗਏ ਸਨ ਅਤੇ ਬੀ.ਐਮ.ਡਬਲਿਊ ਦੇ ਪਰਖੱਚੇ ਉੱਡ ਗਏ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਨੌਜਵਾਨ ਇਨ੍ਹਾਂ ਸਟੰਟ ਕਰਨ ਵਰਗੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ। ਮਾਡਲ ਟਾਉਣ ਮਾਰਕੀਟ 'ਚ ਸ਼ੁੱਕਰਵਾਰ ਰਾਤ ਪੌਣੇ ਬਾਰਾਂ ਵਜੇ ਕਾਰ 'ਤੇ ਸਟੰਟ ਕਰ ਰਹੇ ਮੁੰਡਿਆਂ ਨੇ ਸੜਕ ਕਿਨਾਰੇ ਬਣੇ ਮੰਦਰ 'ਚ ਟੱਕਰ ਮਾਰ ਦਿੱਤੀ। ਰਾਤ ਜ਼ਿਆਦਾ ਹੋਣ ਕਰਕੇ ਨੇੜੇ ਦੇ ਸ਼ੋਅਰੂਮ ਬੰਦ ਸਨ ਪਰ ਸ਼ੋਅਰੂਮਾਂ ਦੇ ਬਾਹਰ ਤੈਨਾਤ ਚੌਂਕੀਦਾਰਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਦੱਸਿਆ ਕਿ ਲੜਕੇ ਕਾਰ ਨੂੰ ਬਹੁਤ ਤੇਜ਼ੀ ਨਾਲ ਘੁਮਾ ਰਹੇ ਸਨ। ਕਈ ਵਾਰ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਦੀਆਂ ਕੋਠੀਆਂ ਦੇ ਗੇਟਾਂ ਕੋਲ ਪਹੁੰਚ ਗਈ ਅਤੇ ਕਈ ਵਾਰ ਫੁੱਟਪਾਥ 'ਤੇ ਚੜ੍ਹਦੀ ਚੜ੍ਹਦੀ ਬਚੀ ਲਗਭਗ ਅੱਧਾ ਘੰਟਾ ਇਹ ਡ੍ਰਿਫਟਿੰਗ ਕਰਦੇ ਰਹੇ। ਇਸ ਦੌਰਾਨ ਕਾਰ ਮੰਦਰ ਨਾਲ ਟਕਰਾਅ ਗਈ। ਟੱਕਰ ਹੋਣ ਨਾਲ ਜ਼ੋਰਦਾਰ ਧਮਾਕਾ ਹੋਇਆ ਅਤੇ ਲੋਕ ਘਰਾਂ 'ਚੋਂ ਬਾਹਰ ਆ ਗਏ। ਰਾਤ ਸਾਢੇ ਬਾਰਾਂ ਵਜੇ ਤਕ ਪੁਲਸ ਜਾਂਚ ਕਰ ਰਹੀ ਸੀ। ਛੇ 'ਚੋਂ ਇਕ ਨੌਜਵਾਨ ਨੂੰ ਪੁਲਸ ਨੇ ਕਾਬੂ ਕਰ ਲਿਆ। ਜਾਂਚ ਵਿਚ ਪਤਾ ਲੱਗਾ ਕਿ ਇਹ ਨੌਜਵਾਨ ਇੰਗਲੈਂਡ ਤੋਂ ਪਰਤਿਆ ਹੈ।
ਸ਼ੋਅਰੂਮ ਦੇ ਚੌਂਕੀਦਾਰ ਨੇ ਦੱਸਿਆ ਕਿ ਰਾਤ 11 ਵਜੇ ਲਗਭਗ ਛੇ ਨੌਜਵਾਨ ਇਕ ਕਾਰ ਵਿਚ ਸਟੰਟ ਕਰ ਰਹੇ ਸਨ। ਇਸ ਦੌਰਾਨ ਇਕ ਨੌਜਵਾਨ ਜਦੋਂ ਮਾਤਾ ਰਾਣੀ ਚੌਂਕ ਸਥਿਤ ਮਾਤਾ ਰਾਣੀ ਦੇ ਮੰਦਰ ਨੇੜੇ ਆ ਕੇ ਸਟੰਟ ਕਰਨ ਲੱਗਾ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਮੰਦਰ 'ਚ ਟਕਰਾਅ ਗਈ ਇਸ ਨਾਲ ਕਾਰ ਵੀ ਚਕਨਾਚੂਰ ਹੋ ਗਈ।
20 ਕਰੋੜ ਦੇ ਰੋਬੋਟ ਨੇ ਕੀਤਾ ਪੀ.ਜੀ.ਆਈ. 'ਚ ਬਿਹਾਰ ਦੇ ਸ਼ਤਰੂਘਨ ਦਾ ਸਫਲ ਆਪ੍ਰੇਸ਼ਨ (ਦੇਖੋ ਤਸਵੀਰਾਂ)
NEXT STORY