ਨਿਊਯਾਰਕ-ਪ੍ਰਸਿੱਧ 'ਟਾਈਮ' ਪੱਤ੍ਰਿਕਾ ਨੇ ਭਾਰਤ ਦੇ ਮੰਗਲਯਾਨ ਨੂੰ 2014 ਦੀਆਂ ਸਰਵਉੱਤਮ ਖੋਜਾਂ 'ਚ ਸ਼ਾਮਲ ਕੀਤਾ ਹੈ, ਜੋ ਭਾਰਤ ਨੂੰ 'ਅੰਤਰਗ੍ਰਹਿ ਮੁਹਿੰਮਾਂ' ਚ ਪੈਰ ਪ੍ਰਸਾਰਨ ਦਾ ਮੌਕਾ ਮੁਹੱਈਆ ਕਰਵਾਏਗੀ। 'ਟਾਈਮ' ਨੇ ਮੰਗਲਵਾਰ ਨੂੰ 'ਦਿ ਸੁਪਰਕਾਫਟ' ਦਾ ਨਾਂ ਦਿੱਤਾ।
ਪੱਤ੍ਰਿਕਾ ਨੇ ਕਿਹਾ ਕਿ ਕੋਈ ਵੀ ਮੰਗਲ ਗ੍ਰੁਹਿ 'ਤੇ ਪਹਿਲੀ ਕੋਸ਼ਿਸ਼ 'ਚ ਨਹੀਂ ਪੁੱਜਾ। ਅਮਰੀਕਾ ਨਹੀਂ ਕਰ ਸਕਿਆ, ਰੂਸ ਨਹੀਂ ਕਰ ਸਕਿਆ ਅਤੇ ਨਾ ਹੀ ਯੂਰਪੀ ਦੇਸ਼ ਕਰ ਸਕੇ ਹਨ ਪਰ 24 ਸਤੰਬਰ ਨੂੰ ਭਾਰਤ ਨੇ ਅਜਿਹਾ ਕਰ ਦਿਖਾਇਆ। ਅਜਿਹਾ ਤਦ ਹੋਇਆ ਜਦ ਮੰਗਲਯਾਨ ਲਾਲ ਗ੍ਰਹਿ ਦੀ ਸ਼੍ਰੇਣੀ 'ਚ ਦਾਖਲ ਹੋ ਗਿਆ। ਇਕ ਅਜਿਹੀ ਪ੍ਰਾਪਤੀ ਜੋ, ਕੋਈ ਹੋਰ ਏਸ਼ੀਆਈ ਦੇਸ਼ ਹਾਸਲ ਨਹੀਂ ਕਰ ਸਕਿਆ। 'ਟਾਈਮ' ਪੱਤ੍ਰਿਕਾ ਨੇ ਮੰਗਲਯਾਨ ਨੂੰ 2014 ਦੀਆਂ 25 ਸਰਵਉੱਤਮ ਖੋਜਾਂ 'ਚ ਸ਼ਾਮਲ ਕੀਤਾ ਹੈ ਜੋ ਦੁਨੀਆ ਨੂੰ ਵਧੀਆ, ਸੁੰਦਰ ਅਤੇ ਕੁਝ ਮਾਮਲਿਆਂ 'ਚ ਆਨੰਦਦਾਇਕ ਬਣਾਉਣ ਵਾਲੀਆਂ ਹੋਣ।
ਹਿਟਲਰ ਦੀ ਇਸ ਪੇਟਿੰਗ ਦੀ ਕੀਮਤ ਸੁਣ ਤੁਸੀ ਵੀ ਹੈਰਾਨ ਹੋ ਜਾਵੋਗੇ
NEXT STORY