ਜਰਮਨੀ-ਜਰਮਨੀ 'ਚ ਇਕ ਨੀਲਾਮੀ ਦੌਰਾਨ ਉਹ ਪੇਟਿੰਗ 1,61,000 ਡਾਲਰ (ਕਰੀਬ 99 ਲੱਖ 32 ਹਜ਼ਾਰ ਰੁਪਏ) 'ਚ ਵਿਕੀ, ਜਿਸ ਬਾਰੇ ਇਹ ਕਿਹਾ ਜਾ ਰਿਹਾ ਕਿ ਉਹ ਏਡੋਲਫ ਹਿਟਲਰ ਨੇ ਬਣਾਇਆ ਸੀ। ਮਿਊਨਿਖ ਹਾਲ ਦੀ 1914 'ਚ ਬਣੀ ਇਸ ਪੋਟਿੰਗ ਨੂੰ ਦੋ ਬਜ਼ੁਰਗਾਂ ਭੈਣਾਂ ਨੇ ਨੀਲਾਮੀ ਲਈ ਰੱਖਿਆ ਸੀ। ਇਨ੍ਹਾਂ ਦੇ ਦਾਦਾ ਨੇ ਇਨ੍ਹਾਂ ਪੇਟਿੰਗਸ ਨੂੰ 1916 'ਚ ਖਰੀਦਿਆ ਸੀ।
ਨੀਲਾਮੀ ਸੰਸਥਾ ਵੀਲਡਰ ਨੇ ਕਿਹਾ ਕਿ ਇਨ੍ਹਾਂ ਕਲਾ-ਕਰੀਤੀਆਂ ਨੂੰ ਮੱਧ-ਪੂਰਬੀ ਦੇ ਇਕ ਵਿਅਕਤੀ ਨੇ ਖਰੀਦਿਆ ਹੈ ਅਤੇ ਉਨ੍ਹਾਂ ਨੇ ਨਾਂ ਗੁਪਤ ਰੱਖਣ ਨੂੰ ਕਿਹਾ ਹੈ। ਹਿਟਲਰ ਦੀਆਂ ਕਲਾ-ਕਰੀਤੀਆਂ ਨੂੰ ਆਮ ਤੌਰ 'ਤੇ ਗੁਣਵੱਤਾ ਵਾਲਾ ਮੰਨਦੇ ਹਨ। ਇਹ ਨੀਲਾਮੀ ਜਰਮਨੀ ਦੇ ਨਿਊਰੋਮਬਰਗ 'ਚ ਆਯੋਜਿਤ ਕੀਤੀ ਗਈ ਸੀ। ਨੀਲਾਮੀ ਸੰਸਥਾ ਦੇ ਬੁਲਾਰੇ ਨੇ ਕਿਹਾ ਕਿ ਚਾਰ ਮਹਾਦੀਪਾਂ ਦੇ ਖਰੀਦਾਰਾਂ ਨੇ ਇਸ 'ਚ ਰੁਚੀ ਜ਼ਾਹਰ ਕੀਤੀ ਸੀ। ਸੰਸਥਾ ਦੇ ਨਿਰਦੇਸ਼ਕ ਕੈਥਰੀਨ ਵੀਲਡਰ ਨੇ ਕਿਹਾ ਕਿ ਇਸ ਪੇਟਿੰਗ ਨਾਲ ਇਸਦੀ ਪਹਿਲੀ ਖਰੀਦ ਦਾ ਬਿੱਲ ਵੀ ਸ਼ਾਮਲ ਸੀ, ਇਸਦਾ ਕਾਰਨ ਇਸ ਪੇਟਿੰਗ ਦੀ ਕੀਮਤ ਇੰਨੀ ਉੱਚੀ ਹੋਈ।
ਤਿੰਨ ਦੇਸ਼ਾਂ ਤੋਂ ਪੁਲਾੜ ਯਾਤਰੀ ਲੈ ਕੇ ਰਵਾਨਾ ਹੋਇਆ ਸੋਯੂਜ਼
NEXT STORY