ਰਬਾਤ-ਦੱਖਣੀ ਮੋਰੱਕੋ 'ਚ ਭਿਆਨਕ ਬਾਰਸ਼ ਤੋਂ ਬਾਅਦ ਅਚਾਨਕ ਆਏ ਹੜ੍ਹ ਕਾਰਨ ਪਿਛਲੇ 24 ਘੰਟਿਆਂ ਦੌਰਾਨ 32 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਹੋ ਗਏ। ਹੜ੍ਹ ਕਾਰਨ ਕਈ ਇਮਾਰਤਾਂ ਨੁਕਸਾਨੀਆਂ ਗਈਆਂ। ਵੱਡੀ ਗਿਣਤੀ 'ਚ ਵਾਹਨ ਰੁੜ੍ਹ ਗਏ ਅਤੇ ਸੜਕਾਂ ਨੁਕਸਾਨੀ ਗਈਆਂ। ਦੇਸ਼ ਦੇ ਸੁਲਤਾਨ ਦੇ ਮਹੱਲ ਵਲੋਂ ਆਏ ਬਿਆਨ ਅਨੁਸਾਰ ਸੁਲਤਾਨ ਮੁਹੰਮਦ ਨੇ ਅਧਿਕਾਰੀਆਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਹਰ ਸੰਭਵ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਲੋਕਾਂ 'ਚ ਰਾਹਤ ਅਤੇ ਬਚਾਅ ਕੰਮ 'ਚ ਦੇਰੀ ਨੂੰ ਲੈ ਕੇ ਸਰਕਾਰ ਪ੍ਰਤੀ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ।
ਨੀਗਰੋ ਨੌਜਵਾਨ ਦੇ ਕਾਤਲ ਗੋਰੇ ਪੁਲਸ ਅਧਿਕਾਰੀ ਖਿਲਾਫ ਕਾਰਵਾਈ ਦੀ ਮੰਗ (ਵੀਡੀਓ)
NEXT STORY