ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਦੇ ਭਾਰਤ ਦੌਰੇ ਦਾ ਪਤਾ ਲੱਗਦੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਓਬਾਮਾ ਨੂੰ ਪਾਕਿਸਤਾਨ ਆਉਣ ਦਾ ਸੱਦਾ ਦੇ ਦਿੱਤਾ। ਜਿਸ ਦਾ ਕੋਰਾ ਜਵਾਬ ਦਿੰਦੇ ਹੋਏ ਓਬਾਮਾ ਨੇ ਕਿਹਾ ਕਿ ਪਹਿਲਾਂ ਉਹ ਆਪਣੇ ਘਰ ਵਿਚ ਲੱਗੀ ਅੱਗ ਨੂੰ ਬੁਝਾਉਣ ਫਿਰ ਉਨ੍ਹਾਂ ਨੂੰ ਬੁਲਾਉਣ।
ਜ਼ਿਕਰਯੋਗ ਹੈ ਕਿ ਭਾਰਤ ਆਉਣ ਦਾ ਐਲਾਨ ਕਰਨ ਤੋਂ ਪਹਿਲਾਂ ਓਬਾਮਾ ਨੇ ਇਸ ਦੀ ਜਾਣਕਾਰੀ ਫੋਨ ਕਰਕੇ ਨਵਾਜ਼ ਸ਼ਰੀਫ ਨੂੰ ਦਿੱਤੀ, ਜਿਸ ਦੌਰਾਨ ਇਹ ਸਾਰੀਆਂ ਗੱਲਾਂ ਹੋਈਆਂ। ਨਵਾਜ਼ ਸ਼ਰੀਫ ਨੇ ਓਬਾਮਾ ਨੂੰ ਆਪਣੇ ਸੱਦੇ ਦੀ ਯਾਦ ਦਿਵਾਈ ਤਾਂ ਉਸ ਸਮੇਂ ਓਬਾਮਾ ਨੇ ਸ਼ਰਤ ਰੱਖੀ ਕਿ ਪਾਕਿਸਤਾਨ ਵਿਚ ਹਾਲਾਤ ਆਮ ਹੋਣਗੇ ਤਾਂ ਉਹ ਉੱਥੇ ਦੀ ਯਾਤਰਾ ਕਰਨਗੇ।
ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਨਵਾਜ਼ ਅਤੇ ਓਬਾਮਾ ਦੀ ਗੱਲਬਾਤ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਸੀ। ਓਬਾਮਾ ਦੇ ਬਿਆਨ 'ਤੇ ਉਥੋਂ ਦੀ ਸਰਕਾਰ ਨੇ ਇਤਰਾਜ਼ ਨਹੀਂ ਜਤਾਇਆ ਪਰ ਮੀਡੀਆ ਨੇ ਪਾਕਿਸਤਾਨੀ ਸਰਕਾਰ ਅਤੇ ਅਮਰੀਕੀ ਸਰਕਾਰ ਨੂੰ ਕਰੜੇ ਹੱਥੀਂ ਲਿਆ।
ਪਾਕਿਸਤਾਨੀ ਅਖਬਾਰਾਂ ਨੇ ਲਿਖਿਆ ਕਿ ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਦੇ ਡਿਪਲੋਮੈਟਿਕ ਹਲਾਤਾਂ ਨੂੰ ਸੁਰੱਖਿਆ ਨਾਲ ਜੋੜ ਦਿੱਤਾ। ਇਸ ਕਾਲ ਵਿਚ ਨਵਾਜ਼ ਨੇ ਆਪਣੀ ਭਾਰਤ ਯਾਤਰਾ ਦੌਰਾਨ ਕਸ਼ਮੀਰ ਮੁੱਦਾ ਵੀ ਚੁੱਕਣ ਦੀ ਅਪੀਲ ਕੀਤੀ। ਹਾਲਾਂਕਿ ਵਾਈਟ ਹਾਊਸ ਨੇ ਦੋਹਾਂ ਨੇਤਾਵਾਂ ਦੀ ਜਾਰੀ ਗੱਲਬਾਤ 'ਤੇ ਜਾਰੀ ਬਿਆਨ 'ਤੇ ਕਸ਼ਮੀਰ ਮੁੱਦੇ ਦਾ ਜ਼ਿਕਰ ਨਹੀਂ ਕੀਤਾ।
ਦੁਨੀਆ ਦੀ ਸਭ ਤੋਂ ਲੰਬੀ ਸੋਨੇ ਦੀ ਚੇਨ ਦੁਬਈ 'ਚ ਹੋ ਰਹੀ ਹੈ ਤਿਆਰ
NEXT STORY