ਮੁੰਬਈ— ਮਹਾਰਾਸ਼ਟਰ 'ਚ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਸ਼ਿਵਸੈਨਾ ਵਿਚਾਲੇ ਸ਼ਬਦੀ ਜੰਗ ਵੱਧ ਗਈ ਜਦੋਂ ਰਾਜ ਦੇ ਰਾਜਸਵ ਮੰਤਰੀ ਏਕਨਾਥ ਖਡਸੇ ਨੇ ਸ਼ਿਵਸੈਨਾ ਪ੍ਰਮੁੱਖ ਉਧਵ ਠਾਕਰੇ 'ਤੇ 'ਗੈਰ ਕਿਸਾਨ' ਪਿੱਛਭੂਮੀ ਲੈ ਕੇ ਉਨ੍ਹਾਂ ਦੀ ਟਿੱਪਣੀ ਕੀਤੀ। ਖਡਸੇ ਨੇ ਕਿਹਾ ਕਿ ਮੈਨੂੰ ਕਿਸੇ ਤੋਂ ਕੋਈ ਸਬਕ ਲੈਣ ਦੀ ਲੋੜ ਨਹੀਂ ਹੈ। ਜੋ ਲੋਕ ਨਹੀਂ ਜਾਣਦੇ ਕਿ ਮੁੰਗਫਲੀ ਜ਼ਮੀਨ ਦੇ ਅੰਦਰ ਪੈਦਾ ਹੁੰਦੀ ਹੈ ਜਾਂ ਜ਼ਮੀਨ ਦੇ ਉੱਪਰ, ਉਨ੍ਹਾਂ ਨੂੰ ਮੈਨੂੰ ਪਾਠ ਨਹੀਂ ਪੜ੍ਹਾਉਣਾ ਚਾਹੀਦਾ। ਜਿਨ੍ਹਾਂ ਲੋਕਾਂ ਨੇ ਖੇਤ ਨਹੀਂ ਦੇਖੇ ਉਹ ਸਾਨੂੰ ਸਲਾਹ ਨਾ ਦੇਣ। ਮੈਂ ਖੁਦ ਇਕ ਕਿਸਾਨ ਹਾਂ। ਸੋਮਵਾਰ ਨੂੰ ਖਡਸੇ ਵੱਲੋਂ ਕਿਸਾਨਾਂ ਦੇ ਸੰਦਰਭ 'ਚ ਦਿੱਤੇ ਇਕ ਵਿਵਾਦਮਈ ਬਿਆਨ ਨੂੰ ਲੈ ਕੇ ਉਧਵ ਨੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਸੀ। ਉਧਵ ਨੇ ਖਡਸੇ ਦੇ ਅੱਜ ਦੇ ਬਿਆਨ 'ਤੇ ਕਿਹਾ ਕਿ ਮੁੰਬਈ 'ਚ ਰਹਿਣ ਵਾਲੇ ਠਾਕਰੇ ਪਰਿਵਾਰ ਦੀ ਗੈਰ ਖੇਤੀ ਪਿੱਠਭੂਮੀ 'ਤੇ ਟਿੱਪਣੀ ਕਰਕੇ ਭਾਜਪਾ ਦੇ ਇਹ ਨੇਤਾ ਰਕਾਂਪਾ ਪ੍ਰਮੁੱਖ ਸ਼ਰਦ ਪਵਾਰ ਦੀ ਨਕਲ ਕਰ ਰਹੇ ਹਨ। ਖਡਸੇ ਨੇ ਸੋਮਵਾਰ ਨੂੰ ਕਿਹਾ ਸੀ ਕਿ ਜੇਕਰ ਉਨ੍ਹਾਂ ਦੇ (ਕਿਸਾਨਾਂ) ਕੋਲ ਮੋਬਾਈਲ ਬਿੱਲ ਚੁਕਾਉਣ ਲਈ ਪੈਸਾ ਹੈ ਤਾਂ ਉਨ੍ਹਾਂ ਕੋਲ ਬਿਜਲੀ ਦੇ ਬਿੱਲ ਚੁਕਾਉਣ ਲਈ ਪੈਸਾ ਕਿਉਂ ਨਹੀਂ ਹੈ। ਇਸ ਬਿਆਨ ਦੀ ਸਖਤ ਨਿੰਦਾ ਕਰਦੇ ਹੋਏ ਉਧਵ ਠਾਕਰੇ ਨੇ ਕਿਹਾ ਸੀ ਕਿ ਭਾਜਪਾ ਦੇ ਮੰਤਰੀ ਕਾਂਗਰਸ-ਰਕਾਂਪਾ ਸਰਕਾਰ 'ਚ ਆਪਣੇ ਸਮਅਹੁਦਿਆਂ ਦੀ ਨਕਲ ਕਰ ਰਹੇ ਹਨ।
ਮੋਦੀ ਨਾਲ ਗੱਲਬਾਤ ਲਈ ਤਿਆਰ ਪਰ ਪਹਿਲ ਭਾਰਤ ਕਰੇ : ਨਵਾਜ਼ ਸ਼ਰੀਫ
NEXT STORY