ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਮੁਕੰਮਲ ਹੋਣ 'ਤੇ ਇੱਕ ਸਨਸਨੀਖੇਜ਼ ਦਾਅਵਾ ਕੀਤਾ ਹੈ। ਟਰੰਪ ਅਨੁਸਾਰ, ਉਨ੍ਹਾਂ ਦੇ ਯਤਨਾਂ ਸਦਕਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਸੰਭਾਵੀ ਪ੍ਰਮਾਣੂ ਜੰਗ ਟਲ ਗਈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਇੱਕ-ਦੂਜੇ ਦੇ ਜਹਾਜ਼ ਸੁੱਟ ਰਹੇ ਸਨ ਅਤੇ ਜੰਗ ਵੱਲ ਵਧ ਰਹੇ ਸਨ, ਜਿਸ ਨਾਲ 1.5 ਤੋਂ 2 ਕਰੋੜ ਲੋਕਾਂ ਦੀ ਜਾਨ ਜਾ ਸਕਦੀ ਸੀ।
ਇਹ ਵੀ ਪੜ੍ਹੋ: ਵਿਆਹ ਟੁੱਟਣ ਤੋਂ ਪਹਿਲਾਂ ਮਿਲਦੇ ਨੇ ਇਹ 5 ਸੰਕੇਤ! ਨਾ ਕਰੋ ਨਜ਼ਰਅੰਦਾਜ਼
365 ਦਿਨਾਂ ਵਿੱਚ 365 ਜਿੱਤਾਂ ਦਾ ਰਿਪੋਰਟ ਕਾਰਡ
ਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਟਰੰਪ ਦੇ ਦੂਜੇ ਕਾਰਜਕਾਲ (ਜੋ 20 ਜਨਵਰੀ 2025 ਨੂੰ ਸ਼ੁਰੂ ਹੋਇਆ ਸੀ) ਦੇ ਪਹਿਲੇ ਸਾਲ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਦਾ ਸਿਰਲੇਖ "365 ਦਿਨਾਂ ਵਿੱਚ 365 ਜਿੱਤਾਂ" ਰੱਖਿਆ ਗਿਆ ਹੈ। ਇਸ ਰਿਪੋਰਟ ਵਿੱਚ ਵਿਸ਼ਵ ਪੱਧਰ 'ਤੇ ਅਮਰੀਕੀ ਲੀਡਰਸ਼ਿਪ ਨੂੰ ਮੁੜ ਸਥਾਪਿਤ ਕਰਨ ਅਤੇ ਭਾਰਤ-ਪਾਕਿਸਤਾਨ ਵਿਚਾਲੇ ਸ਼ਾਂਤੀ ਸਥਾਪਿਤ ਕਰਨ ਨੂੰ ਇੱਕ ਵੱਡੀ ਕਾਮਯਾਬੀ ਵਜੋਂ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚੋਂ 26 ਲੱਖ ਪ੍ਰਵਾਸੀ ਡਿਪੋਰਟ ! ਟਰੰਪ ਨੇ ਪਹਿਲੇ ਸਾਲ ਦੇ ਰਿਪੋਰਟ ਕਾਰਡ 'ਚ ਗਿਣਵਾਈਆਂ ਉਪਲਬਧੀਆਂ
10 ਮਹੀਨਿਆਂ ਵਿੱਚ 8 ਜੰਗਾਂ ਖਤਮ ਕਰਾਉਣ ਦਾ ਦਾਅਵਾ
ਟਰੰਪ ਨੇ ਵਾਸ਼ਿੰਗਟਨ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੇ ਸਿਰਫ਼ 10 ਮਹੀਨਿਆਂ ਵਿੱਚ ਦੁਨੀਆ ਭਰ ਵਿੱਚ ਚੱਲ ਰਹੇ ਅੱਠ ਵੱਡੇ ਸੰਘਰਸ਼ਾਂ ਨੂੰ ਖਤਮ ਕਰਵਾਇਆ ਹੈ। ਇਨ੍ਹਾਂ ਵਿੱਚ ਕੰਬੋਡੀਆ ਅਤੇ ਥਾਈਲੈਂਡ, ਕੋਸੋਵੋ ਅਤੇ ਸਰਬੀਆ, ਭਾਰਤ ਅਤੇ ਪਾਕਿਸਤਾਨ, ਅਤੇ ਕਾਂਗੋ ਅਤੇ ਰਵਾਂਡਾ ਵਿਚਾਲੇ ਚੱਲ ਰਹੇ ਪੁਰਾਣੇ ਵਿਵਾਦ ਸ਼ਾਮਲ ਹਨ। ਉਨ੍ਹਾਂ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਕਰੋੜਾਂ ਲੋਕਾਂ ਦੀ ਜਾਨ ਬਚਾਈ ਹੈ। ਜ਼ਿਕਰਯੋਗ ਹੈ ਕਿ ਟਰੰਪ ਹੁਣ ਤੱਕ ਲਗਭਗ 90 ਵਾਰ ਇਹ ਦਾਅਵਾ ਕਰ ਚੁੱਕੇ ਹਨ ਕਿ ਵਾਸ਼ਿੰਗਟਨ ਦੀ ਵਿਚੋਲਗੀ ਅਤੇ ਰਾਤ ਭਰ ਚੱਲੀ ਲੰਬੀ ਗੱਲਬਾਤ ਤੋਂ ਬਾਅਦ ਹੀ ਦੋਵੇਂ ਦੇਸ਼ ਜੰਗ ਰੋਕਣ ਲਈ ਸਹਿਮਤ ਹੋਏ ਸਨ।
ਇਹ ਵੀ ਪੜ੍ਹੋ: ਪਟੜੀ 'ਤੇ ਆ ਡਿੱਗੀ ਕੰਧ ! ਉੱਤੋਂ ਆ ਗਈ ਸਵਾਰੀਆਂ ਨਾਲ ਭਰੀ ਟਰੇਨ, 2 ਦਿਨਾਂ 'ਚ ਦੂਜੇ ਹਾਦਸੇ ਨਾਲ ਕੰਬਿਆ ਸਪੇਨ
ਭਾਰਤ ਨੇ ਵਿਚੋਲਗੀ ਤੋਂ ਕੀਤਾ ਇਨਕਾਰ
ਹਾਲਾਂਕਿ ਰਾਸ਼ਟਰਪਤੀ ਟਰੰਪ ਹੁਣ ਤੱਕ ਲਗਭਗ 90 ਵਾਰ ਇਹ ਦਾਅਵਾ ਕਰ ਚੁੱਕੇ ਹਨ ਕਿ ਵਾਸ਼ਿੰਗਟਨ ਦੀ ਮੱਧਸਥਤਾ ਨਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਘੱਟ ਹੋਇਆ ਹੈ, ਪਰ ਭਾਰਤ ਸਰਕਾਰ ਨੇ ਹਮੇਸ਼ਾ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ। ਭਾਰਤ ਦਾ ਸਪੱਸ਼ਟ ਕਹਿਣਾ ਹੈ ਕਿ ਉਹ ਕਿਸੇ ਵੀ ਤੀਜੀ ਧਿਰ ਦੀ ਦਖ਼ਲਅੰਦਾਜ਼ੀ ਸਵੀਕਾਰ ਨਹੀਂ ਕਰਦਾ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀਆਂ ਦੀ No Entry ! 'ਟਰੰਪ ਰਾਜ' 'ਚ 8000 ਵਿਦਿਆਰਥੀਆਂ ਦੇ ਵੀਜ਼ੇ ਰੱਦ
ਨੋਬਲ ਪੁਰਸਕਾਰ ਨਾ ਮਿਲਣ 'ਤੇ ਜਤਾਈ ਨਾਰਾਜ਼ਗੀ
ਟਰੰਪ ਨੇ ਇਹ ਵੀ ਕਿਹਾ ਕਿ ਇੰਨੇ ਵੱਡੇ ਪੱਧਰ 'ਤੇ ਜੰਗਾਂ ਰੁਕਵਾਉਣ ਲਈ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਸੀ। ਉਨ੍ਹਾਂ ਨੇ ਨੋਬਲ ਕਮੇਟੀ ਅਤੇ ਨਾਰਵੇ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਈ ਦੇਸ਼ਾਂ ਦੇ ਨੇਤਾਵਾਂ ਨੇ ਉਨ੍ਹਾਂ ਦਾ ਨਾਂ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਆਗੂ ਮਾਰੀਆ ਕੋਰੀਨਾ ਮਚਾਡੋ ਨੇ ਆਪਣਾ 2025 ਦਾ ਨੋਬਲ ਪੁਰਸਕਾਰ ਉਨ੍ਹਾਂ ਨੂੰ ਸੌਂਪ ਦਿੱਤਾ ਹੈ।
ਇਹ ਵੀ ਪੜ੍ਹੋ: ਹਵਾ 'ਚ ਉੱਡਣ ਲੱਗਣਗੀਆਂ ਕਾਰਾਂ ਤੇ ਘਰ ! ਧਰਤੀ 'ਤੇ ਬੇਹੱਦ ਭਾਰੀ '7 ਸਕਿੰਟ', ਜਾਣੋ ਪੂਰਾ ਮਾਮਲਾ
ਅਮਰੀਕੀ ਨਾਕਾਬੰਦੀ ਨਾਲ ਚੀਨ-ਕਿਊਬਾ ਨੂੰ ਵੱਡਾ ਝਟਕਾ, ਵੈਨੇਜ਼ੁਏਲਾ ਦੇ ਤੇਲ ਦੀ ਦੋਵਾਂ ਦੇਸ਼ਾਂ ਨੂੰ ਨਹੀਂ ਹੋਵੇਗੀ ਬਰਾਮਦ
NEXT STORY