ਨਵੀਂ ਦਿੱਲੀ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਲਈ ਤਿਆਰ ਹਨ ਪਰ ਇਸ ਲਈ ਪਹਿਲ ਭਾਰਤ ਨੂੰ ਕਰਨੀ ਹੋਵੇਗੀ। ਨਵਾਜ਼ ਸ਼ਰੀਫ ਨੇ ਕਿਹਾ ਕਿ ਗੱਲਬਾਤ ਭਾਰਤ ਨੇ ਬੰਦ ਕੀਤੀ ਸੀ। ਹੁਣ ਪਹਿਲ ਵੀ ਉਸ ਨੂੰ ਕਰਨੀ ਪਵੇਗੀ। ਨਵਾਜ਼ ਸ਼ਰੀਫ ਅਨੁਸਾਰ ਹੁਣ ਗੇਂਦ ਭਾਰਤ ਦੇ ਪਾਲੇ ਵਿਚ ਹੈ ਅਤੇ ਪਾਕਿਸਤਾਨ ਗੱਲਬਾਤ ਲਈ ਤਿਆਰ ਹੈ। ਵਰਨਣਯੋਗ ਹੈ ਕਿ ਸ਼ਰੀਫ ਵੀ 26-27 ਨਵੰਬਰ ਨੂੰ ਨੇਪਾਲ ਵਿਚ ਹੋਣ ਵਾਲੇ ਸਾਰਕ ਸੰਮੇਲਨ ਵਿਚ ਸ਼ਾਮਲ ਹੋਣਗੇ। ਇਸ ਦੌਰਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਵੀ ਕਿਹਾ ਹੈ ਕਿ ਪਾਕਿਸਤਾਨ ਅਤੇ ਭਾਰਤ ਆਪਣੇ ਵਿਵਾਦਾਂ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰ ਸਕਦੇ ਹਨ।
ਅਮਰੀਕੀ ਡਰੋਨ ਹਮਲੇ 'ਚ ਬਚਿਆ ਪਾਕਿਸਤਾਨ ਤਾਲਿਬਾਨ ਮੁਖੀ ਫਜਲੁੱਲਾਹ
NEXT STORY