ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਜਲਦੀ ਹੀ 7 ਸੀਟਰ ਵੈਗਨ ਆਰ ਲਾਂਚ ਕਰਨ ਵਾਲੀ ਹੈ। ਕੰਪਨੀ ਇਸ ਨੂੰ ਕਾਮਪੈਕਟ ਮਲਟੀ ਪਰਪਸ ਵ੍ਹੀਕਲ ਸੈਗਮੈਂਟ ਦੇ ਅੰਤਰਗਤ ਉਤਾਰੇਗੀ। ਮੰਨਿਆ ਜਾ ਰਿਹਾ ਹੈ ਕਿ ਉੱਚ ਮੱਧ ਵਰਗ ਅਤੇ ਉੱਚ ਵਰਗ 'ਚ ਐਮ.ਪੀ.ਵੀ. ਸੈਗਮੈਂਟ ਦੀ ਵੱਧਦੀ ਮੰਗ ਦੇ ਮੱਦੇਨਜ਼ਰ ਮਾਰੂਤੀ ਸੁਜ਼ੂਕੀ 7 ਸੀਟਰ ਕਾਮਪੈਕਟ ਐਮ.ਪੀ.ਵੀ. ਲੈ ਕੇ ਆ ਰਹੀ ਹੈ। ਇਸ ਦੀ ਕੀਮਤ 5 ਤੋਂ 7 ਲੱਖ ਰੁਪਏ ਦੇ 'ਚ ਹੋ ਸਕਦੀ ਹੈ। ਦੱਸਿਆ ਗਿਆ ਹੈ ਕਿ ਕੰਪਨੀ ਇਸ ਨੂੰ ਅਗਲੇ ਸਾਲ ਦੀ ਸ਼ੁਰੂਆਤ 'ਚ ਪੇਸ਼ ਕਰੇਗੀ।
ਸੂਤਰਾਂ ਅਨੁਸਾਰ ਮਾਰੂਤੀ ਸੁਜ਼ੂਕੀ ਦੀ ਨਵੀਂ ਕਾਮਪੈਕਟ ਐਮ.ਪੀ.ਵੀ. ਦਾ ਕੋਡ ਨਾਮ ਵਾਈ.ਜੇ.ਸੀ. ਰੱਖਿਆ ਗਿਆ ਹੈ। ਕੰਪਨੀ ਨੇ 2013 ਦੇ ਇੰਡੋਨੇਸ਼ਿਆ ਆਟੋ ਸ਼ੋਅ 'ਚ ਵੈਗਨ ਆਰ 7 ਸੀਟਰ ਕਾਨਸੈਪਟ ਵੈਰੀਐਂਟ ਦੇ ਰੂਪ 'ਚ ਪੇਸ਼ ਕੀਤਾ ਸੀ। ਨਵੀਂ ਐਮ.ਪੀ.ਵੀ. ਕੰਪਨੀ ਦੀ ਮੌਜਦਾ ਵੈਗਨ ਆਰ 5 ਸੀਟਰ ਹੈਚਬੈਕ ਪਲੇਟਫਾਰਮ 'ਤੇ ਹੋ ਸਕਦੀ ਹੈ। ਇਸ ਨੂੰ ਭਾਰਤ ਅਤੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ 'ਚ ਉਤਾਰਣ ਦੀ ਯੋਜਨਾ ਹੈ।
ਈ-ਟ੍ਰਿਪ ਦਾ ਸਾਫਟਵੇਅਰ 3 ਵਾਰ ਖਰਾਬ ਹੋਣ ਨਾਲ ਵਪਾਰੀਆਂ ਨੂੰ ਭਾਰੀ ਨੁਕਸਾਨ
NEXT STORY