ਇੰਦੌਰ- ਮੋਹਰੀ ਵਾਹਨ ਨਿਰਮਾਤਾ ਹੋਂਡਾ ਕਾਰਸ ਇੰਡੀਆ ਲਿਮਟਿਡ ਦੇ ਉੱਚ ਉੱਪ ਪ੍ਰਧਾਨ ਜਨੇਸ਼ਵਰ ਸੇਨ (ਮਾਰਕੀਟਿੰਗ ਐਂਡ ਵਿਕਰੀ) ਨੇ ਕਿਹਾ ਹੈ ਕਿ ਕੰਪਨੀ ਇਨ੍ਹੀ ਦਿਨੀਂ ਦੇਸ਼ 'ਚ ਆਪਣੇ ਕਾਰੋਬਾਰ ਦੇ ਵਿਸਥਾਰ ਮੁਹਿੰਮ 'ਚ ਜੁਟੀ ਹੋਈ ਹੈ। ਕੰਪਨੀ ਨੇ ਵਿੱਤੀ ਸਾਲ 2016-17 'ਚ ਆਪਣੀਆਂ ਗੱਡੀਆਂ ਦੀ ਵਿਕਰੀ ਨੂੰ ਵਧਾ ਕੇ 3,00,000 ਦੇ ਪੱਧਰ 'ਤੇ ਪਹੁੰਚਾਉਣ ਦਾ ਟੀਚਾ ਤੈਅ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸਾਲ 2013-14 'ਚ 83 ਫੀਸਦੀ ਦਾ ਵਾਧਾ ਹਾਸਲ ਕਰਦੇ ਹੋਏ 1,34,000 ਕਾਰਾਂ ਵੇਚੀਆਂ ਸੀ। ਕੰਪਨੀ ਮੌਜੂਦਾ ਵਿੱਤੀ ਸਾਲ 'ਚ ਅਪ੍ਰੈਲ ਤੋਂ ਅਕਤੂਬਰ ਦੇ 'ਚ 43 ਫੀਸਦੀ ਵਾਧੇ ਦੇ ਨਾਲ 1,00,000 ਤੋਂ ਵੱਧ ਕਾਰਾਂ ਵੇਚ ਚੁੱਕੀ ਹੈ।
ਮਾਰੂਤੀ ਸੁਜ਼ੂਕੀ ਜਲਦੀ ਲੈ ਕੇ ਆਏਗੀ 7 ਸੀਟਰ ਵੈਗਨ ਆਰ (ਦੇਖੋ ਤਸਵੀਰਾਂ)
NEXT STORY