ਮੁੰਬਈ— ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨੇ ਟ੍ਰੇਨਿੰਗ ਦਾ ਇਕ ਖੌਫਨਾਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿਚ ਆਈ. ਐੱਸ. ਆਈ. ਐੱਸ. ਦੇ ਕੈਂਪ ਵਿਚ ਬੱਚਿਆਂ ਦੀ ਅੱਤਵਾਦੀ ਟ੍ਰੇਨਿੰਗ ਦੀ ਤਸਵੀਰ ਦਿਖਾਈ ਗਈ ਹੈ। ਆਈ. ਐੱਸ. ਨੇ ਇਨ੍ਹਾਂ ਬੱਚਿਆਂ ਕੋਲੋਂ ਉਨ੍ਹਾਂ ਦਾ ਬਚਪਨ ਖੋਹ ਲਿਆ ਹੈ। ਜਿਸ ਉਮਰ ਵਿਚ ਉਨ੍ਹਾਂ ਦੇ ਹੱਥਾਂ ਵਿਚ ਕਿਤਾਬਾਂ ਹੋਣੀਆਂ ਚਾਹੀਦੀਆਂ ਸਨ, ਅੱਤਵਾਦੀਆਂ ਨੇ ਉਨ੍ਹਾਂ ਨੂੰ ਹਥਿਆਰ ਫੜਾ ਦਿੱਤੇ ਹਨ। ਇਨ੍ਹਾਂ ਦੇ ਇਸ ਤਰ੍ਹਾਂ ਬ੍ਰੇਨਵਾਸ਼ ਕੀਤੇ ਹਨ ਕਿ ਉਹ ਬਚਪਨ ਵਿਚ ਹੀ ਕਾਤਲ ਅੱਤਵਾਦੀਆਂ ਦੀ ਭਾਸ਼ਾ ਬੋਲਣ ਲੱਗੇ ਹਨ। ਤਸਵੀਰਾਂ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲੇ ਇਸ ਅੱਤਵਾਦੀ ਸੰਗਠਨ ਦਾ ਨਾਪਾਕ ਮਨਸੂਬਾ ਕੀ ਹੈ।
ਰਾਮਦੇਵ ਨੇ ਆਪਣੇ ਤੇ ਮਹਿਲਾ ਦੇ ਸਬੰਧਾਂ ਬਾਰੇ ਦਿੱਤੀ ਸਫਾਈ
NEXT STORY