ਨਵੀਂ ਦਿੱਲੀ- ਸ਼ਿਲਪਾ ਸ਼ੈੱਟੀ ਨੂੰ ਕੌਣ ਨਹੀਂ ਜਾਣਦਾ ਪਰ ਕੀ ਤੁਹਾਨੂੰ ਪਤਾ ਹੈ ਕਿ ਉਸ ਦਾ ਅਸਲੀ ਨਾਂ ਕੀ ਹੈ? ਨਹੀਂ ਪਤਾ, ਚਲੋ ਅਸੀਂ ਦੱਸ ਦਿੰਦੇ ਹਾਂ। ਸ਼ਿਲਪਾ ਸ਼ੈੱਟੀ ਦਾ ਅਸਲੀ ਨਾਂ ਅਸ਼ਵਿਨੀ ਸ਼ੈੱਟੀ ਹੈ। ਅਸ਼ਵਿਨੀ ਸ਼ੈੱਟੀ ਤੋਂ ਸ਼ਿਲਪਾ ਸ਼ੈੱਟੀ ਨਾਂ ਉਸ ਦੀ ਮਾਂ ਸੁਨੰਦਾ ਸ਼ੈੱਟੀ ਨੇ ਹੀ ਬਦਲਿਆ ਸੀ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਿਲਪਾ ਦੀ ਮਾਂ ਸੁਨੰਦਾ ਐਸਟ੍ਰਾਲੋਜ਼ਰ ਹੈ ਤੇ ਉਨ੍ਹਾਂ ਨੇ ਬੇਟੀ ਦਾ ਕਰੀਅਰ ਬਣਾਉਣ ਲਈ ਨਾਂ ਬਦਲਣ ਦਾ ਫੈਸਲਾ ਕੀਤਾ। ਉਂਝ ਕਾਨੂੰਨੀ ਕਾਗਜ਼ਾਂ 'ਤੇ ਸ਼ਿਲਪਾ ਸ਼ੈੱਟੀ ਦਾ ਨਾਂ ਅਜੇ ਵੀ ਅਸ਼ਵਿਨੀ ਹੀ ਹੈ।
ਮੈਂ ਕਦੇ ਖੇਡ ਟੀਮ ਨਹੀਂ ਖਰੀਦਾਂਗਾ: ਆਮਿਰ
NEXT STORY