ਮੁੰਬਈ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਕਦੇ ਵੀ ਆਪਣੇ ਬਾਲੀਵੁੱਡ ਸਹਿ-ਕਰਮਚਾਰੀਆਂ ਦੇ ਨਕਸ਼ੇ ਕਦਮ 'ਤੇ ਬਿਲਕੁਲ ਨਹੀਂ ਚਲਣਗੇ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਦੇ ਵੀ ਕਿਸੇ ਖੇਡ ਟੀਮ ਦੇ ਮਾਲਕ ਨਹੀਂ ਬਣਨਗੇ। ਖੇਡ ਪ੍ਰੋਮੋ ਹੋਣ ਦੇ ਬਾਵਜੂਦ 49 ਸਾਲਾਂ ਅਭਿਨੇਤਾ ਦਾ ਕਹਿਣਾ ਹੈ ਕਿ ਉਹ ਆਪਣਾ ਸਮਾਂ ਫਿਲਮ ਬਣਾਉਣ 'ਚ ਲਗਾਉਣਾ ਚਾਹੁੰਦੇ ਹਨ ਕਿਉਂਕਿ ਉਸ 'ਚ ਉਨ੍ਹਾਂ ਨੂੰ ਸੰਤੋਸ਼ ਮਿਲਦਾ ਹੈ। ਆਮਿਰ ਨੇ ਕਿਹਾ, ''ਮੈਨੂੰ ਖੇਡ ਪਸੰਦ ਹੈ। ਮੈਨੂੰ ਖੇਡਣਾ ਅਤੇ ਖੇਡ ਦੇਖਣਾ ਪਸੰਦ ਹੈ ਪਰ ਅਜਿਹਾ ਕੋਈ ਵੀ ਕੰਮ ਜੋ ਮੈਨੂੰ ਫਿਲਮਾਂ 'ਤੋਂ ਦੂਰ ਲੈ ਕੇ ਜਾਵੇ, ਮੈਂ ਉਸ ਨੂੰ ਨਹੀਂ ਕਰਾਂਗਾ। ਆਮਤੌਰ 'ਤੇ ਲੋਕ ਇਕ ਸਾਲ 'ਚ ਤਿੰਨ ਮਹੀਨੇ ਦਾ ਸਮਾਂ ਖੇਡ 'ਤੇ ਖਰਚ ਕਰਦੇ ਹਨ। ਉਨ੍ਹਾਂ ਤਿੰਨ ਮਹੀਨਿਆਂ 'ਚ ਮੈਂ ਇਕ ਫਿਲਮ 'ਤੇ ਕੰਮ ਕਰਾਂਗਾ ਜੋ ਮੈਨੂੰ ਜ਼ਿਆਦਾ ਸੰਤੋਸ਼ ਅਤੇ ਖੁਸ਼ੀ ਦੇਵੇਗੀ।''
ਆਮਿਰ ਨੇ ਕਿਗਾ, ''ਮੈਂ ਖੇਡਾਂ ਦਾ ਸਮਰਥਨ ਕਰਦਾ ਹਾਂ। ਕਬੱਡੀ ਟੀਮ ਦੇ ਪਹਿਲੇ ਮੈਚ 'ਚ ਮੈਂ ਉਥੇ ਮੌਜੂਦ ਸੀ ਪਰ ਇਸ ਦਾ ਸਮਰਥਨ ਕਰਨ ਲਈ ਟੀਮ ਨੂੰ ਖਰੀਦਣਾ ਜ਼ਰੂਰੀ ਨਹੀਂ ਹੈ।'' ਸ਼ਾਹਰੁਖ ਖਾਨ, ਸਲਮਾਨ ਖਾਨ, ਸਿਲਪਾ ਸ਼ੈੱਟੀ, ਅਭਿਸ਼ੇਕ ਬੱਚਨ ਸਮੇਤ ਕਈ ਬਾਲੀਵੁੱਡ ਹਸਤੀਆਂ ਵੱਖ-ਵੱਖ ਖੇਡਾਂ ਦੀਆਂ ਟੀਮਾਂ ਦੇ ਮਾਲਕ ਹਨ।
2015 ਨੂੰ ਰਿਲੀਜ਼ ਹੋਵੇਗੀ।
ਅਮਜਦ ਅਲੀ ਖਾਨ ਤੇ ਉਨ੍ਹਾਂ ਦੇ ਬੇਟੇ ਨੋਬਲ ਕੰਸਰਟ 'ਚ ਵਜਾਉਣਗੇ 'ਰਾਗ ਫਾਰ ਪੀਸ'
NEXT STORY