ਮੁੰਬਈ- ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਆਉਣ ਵਾਲੀ ਫਿਲਮ ਪੀਕੇ 'ਚ ਵਰਤੀ ਗਈ ਇਕ ਖਾਸ ਚੀਜ਼ ਕਰੋੜਾਂ 'ਚ ਵਿਕ ਸਕਦੀ ਹੈ। ਇਹ ਖਾਸ ਚੀਜ਼ ਕੁਝ ਹੋਰ ਨਹੀਂ, ਸਗੋਂ ਆਮਿਰ ਖਾਨ ਵਲੋਂ ਇਸ ਫਿਲਮ 'ਚ ਵਰਤਿਆ ਗਿਆ ਟਰਾਂਜਿਸਟਰ ਹੈ। ਇਹ ਡੇਢ ਕਰੇੜ ਰੁਪਏ 'ਚ ਵਿਕ ਸਕਦਾ ਹੈ। ਆਮਿਰ ਖਾਨ ਇਸ ਫਿਲਮ 'ਚ ਟਰਾਂਜਿਸਟਰ ਨਾਲ ਨਿਊਡ ਪੋਜ਼ ਦੇ ਕੇ ਕਾਫੀ ਚਰਚਾ ਵਿਚ ਆਏ ਸਨ।
ਚਰਚਾ ਹੈ ਕਿ ਇਸ ਟਰਾਂਜਿਸਟਰ ਦੀ ਆਨਲਾਈਨ ਬੋਲੀ ਲਗਵਾਈ ਗਈ ਹੈ, ਜਿਸ 'ਚ ਇਸ ਦੇ ਲਈ ਡੇਢ ਕਰੋੜ ਰੁਪਏ ਤਕ ਦਾ ਆਫਰ ਮਿਲਿਆ ਹੈ। ਇਸ ਨੂੰ ਮੁੰਬਈ ਦੇ ਚੋਰ ਬਾਜ਼ਾਰ 'ਚ ਸਿਰਫ 227 ਰੁਪਏ 'ਚ ਖਰੀਦਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਆਮਿਰ ਨੂੰ ਇਸ ਟਰਾਂਜਿਸਟਰ ਨੂੰ ਵੇਚਣ ਦਾ ਆਇਡੀਆ ਚੰਗਾ ਨਹੀਂ ਲੱਗਾ ਹੈ। ਆਮਿਰ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਕਿਰਦਾਰ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਨੂੰ ਕਿਸੇ ਨੂੰ ਨਹੀਂ ਦੇਣਾ ਚਾਹੀਦਾ। ਆਮਿਰ ਖਾਨ ਦੀ ਇਸ ਫਿਲਮ 'ਚ ਅਨੁਸ਼ਕਾ ਸ਼ਰਮਾ, ਸੰਜੇ ਦੱਤ, ਸੁਸ਼ਾਂਤ ਸਿੰਘ ਰਾਜਪੂਤ ਤੇ ਬੋਮਨ ਈਰਾਨੀ ਮੁੱਖ ਭੂਮਿਕਾ 'ਚ ਨਜ਼ਰ ਆ ਰਹੇ ਹਨ।
'ਐਕਸ਼ਨ-ਜੈਕਸਨ' ਨੇ ਵੀਕੈਂਡ ਦੌਰਾਨ 29 ਕਰੋੜ ਦੀ ਕਮਾਈ
NEXT STORY