ਮੁੰਬਈ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਪੀਕੇ' ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਇਸ ਫਿਲਮ ਦੇ ਪੋਸਟਰਾਂ ਤੋਂ ਲੈ ਕੇ ਨਾਂ ਤੱਕ ਦੀ ਕਾਫੀ ਚਰਚਾ ਹੋ ਰਹੀ ਹੈ ਪਰ ਸਭ ਜ਼ਿਆਦਾ ਉਤਸ਼ਾਹਤ ਇਸ ਗੱਲ ਨੂੰ ਲੈ ਕੇ ਹੈ ਕਿ 'ਪੀਕੇ' ਦਾ ਮਤਲਬ ਕੀ ਹੈ? ਅਗਰੇਜੀ ਅਖਬਾਰ ਦੀ ਖਬਰ ਅਨੁਸਾਰ 'ਪੀਕੇ' ਦਾ ਮਤਲਬ 'ਪੁਨਮਿਆ ਕੁਸ਼ਾਲ' ਹੈ। ਆਮਿਰ ਦੇ ਕਿਰਦਾਰ ਦਾ ਵੀ ਇਹ ਹੀ ਨਾਂ ਹੈ। ਉਂਝ ਇਹ ਪਹਿਲੀ ਵਾਰੀ ਨਹੀਂ ਹੈ ਕਿ ਜਦੋਂ ਰਾਜਕੁਮਾਰ ਹਿਰਾਨੀ ਨੇ ਆਪਣੀ ਫਿਲਮ ਦੇ ਕਿਰਦਾਰ ਨੂੰ ਅਜਿਹਾ ਨਾਂ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਉਹ ਆਪਣੀਆਂ ਫਿਲਮਾਂ ਦੇ ਕਿਰਦਾਰਾਂ ਨੂੰ ਕਈ ਅਜੀਬੋ-ਗਰੀਬ ਨਾਂ ਦੇ ਚੁੱਕੇ ਹਨ। ਹਿਰਾਨੀ ਦੀ ਫਿਲਮ 'ਥ੍ਰੀ ਇਡੀਅਟ' 'ਚ ਆਮਿਰ ਦਾ ਨਾਂ 'ਫੁੰਸੁਕ ਵਾਂਗਡੂ' ਸੀ ਜਦੋਂ ਕਿ ਇਸ ਤੋਂ ਪਹਿਲਾਂ ਸੰਜੇ ਦੀ ਫਿਲਮ ਮੁੰਨਾ ਭਾਈ ਐੱਮ. ਬੀ. ਬੀ. ਐੱਸ. 'ਚ ਅਰਸ਼ਦ ਵਾਰਸੀ ਦੇ ਕਿਰਦਾਰ ਦਾ ਨਾਂ ਸਰਕਿਟ ਸੀ। ਆਮਿਰ ਖਾਨ ਦੀ 'ਪੀਕੇ' 19 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੇ ਗਾਣੇ ਅਤੇ ਟਰੇਲਰ ਪਹਿਲਾਂ ਹੀ ਦਰਸ਼ਕਾਂ ਨੂੰ ਪਸੰਦ ਆ ਰਹੇ ਹਨ।
ਕਰੋੜਾਂ 'ਚ ਵਿਕ ਸਕਦੀ ਹੈ 'ਪੀਕੇ' ਦੀ ਇਹ ਖਾਸ ਚੀਜ਼ (ਦੇਖੋ ਤਸਵੀਰਾਂ)
NEXT STORY