ਨਿਊਯਾਰਕ- ਬ੍ਰਿਟੇਨ ਦੀ ਸ਼ਾਹੀ ਜੋੜੀ ਪ੍ਰਿੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਤਿੰਨ ਦਿਨਾਂ ਦੀ ਈਸਟ ਕੋਸਟ ਯਾਤਰਾ 'ਤੇ ਨਿਊਯਾਕ ਪਹੁੰਚੇ, ਜਿਥੇ ਉਨ੍ਹਾਂ ਨੂੰ ਦੇਖਣ ਲਈ ਇਕੱਠੀ ਹੋਈ ਭੀੜ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਡਿਊਕ ਐਂਡ ਡੱਚੇਸ ਆਫ ਕੈਂਬਰਿਜ ਦੀ ਸ਼ਾਹੀ ਜੋੜੀ ਦਾ ਕਾਫਿਲਾ ਸਥਾਨਕ ਸਮੇਂ ਮੁਤਾਬਕ ਕੱਲ ਸ਼ਾਮ 5 ਵੱਜ ਕੇ 45 ਮਿੰਟ 'ਤੇ ਅਪਰ ਈਸਟ ਸਾਈਡ ਦੇ ਕਾਰਲਾਈਲ ਹੋਟਲ ਪਹੁੰਚਿਆ।
ਨਿਊਯਾਰਕ ਸਥਿਤ ਬ੍ਰਿਟਿਸ਼ ਵਣਿਜ ਦੂਤਘਰ ਨੇ ਟਵੀਟ ਕੀਤਾ ਕਿ ਦਿ ਡਿਊਕ ਐਂਡ ਡੱਚੇਸ ਆਫ ਕੈਂਬਰਿਜ ਨਿਊਯਾਰਕ ਆਏ। ਇਸ ਦੇ ਨਾਲ ਹੀ ਇਸ ਸ਼ਾਹੀ ਜੋੜੇ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ। ਇਸ ਯਾਤਰਾ ਦੌਰਾਨ ਵਿਲੀਅਮ ਅੱਜ ਵ੍ਹਾਈਟ ਹਾਊਸ 'ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵੀ ਮੁਲਾਕਾਤ ਕਰਨਗੇ। ਇਸ ਮੁਲਾਕਾਤ ਦਾ ਮਕਸਦ ਜੰਗਲੀ ਜੀਵਨ ਨਾਲ ਜੁੜੇ ਵਪਾਰ 'ਤੇ ਚਰਚਾ ਕਰਨਾ ਹੈ।
ਆਮਿਰ ਦੀ ਫਿਲਮ 'ਪੀਕੇ' ਦੇ ਸਭ ਤੋਂ ਵੱਡੇ ਰਾਜ਼ ਤੋਂ ਉਠਿਆ ਪਰਦਾ (ਦੇਖੋ ਤਸਵੀਰਾਂ)
NEXT STORY