ਪਠਾਨਕੋਟ (ਸ਼ਾਰਦਾ)-ਚੋਰਾਂ ਵੱਲੋਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਸਿਲਸਿਲਾ ਜਾਰੀ ਹੈ ਪਰ ਪੁਲਸ ਪ੍ਰਸ਼ਾਸਨ ਇਨ੍ਹਾਂ ਦੇ ਨੱਥ ਪਾਉਣ ਵਿਚ ਹਾਲੇ-ਫਿਲਹਾਲ ਸਫ਼ਲ ਨਹੀਂ ਹੋ ਪਾ ਰਿਹਾ ਹੈ ਜਿਸ ਨਾਲ ਜਨਤਾ ਆਪਣੀ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਸ਼ੱਕ ਵਿਚ ਹੈ। ਇਸੇ ਕੜੀ ਦੇ ਤਹਿਤ ਮੁਹੱਲਾ ਸਰਾਈਂ ਸਥਿਤ ਗੁਰਦੁਆਰਾ ਸਾਹਿਬ ਵਿਚ ਵੀ ਚੋਰਾਂ ਨੇ ਗੋਲਕ ਵਿਚ ਸੇਂਧ ਲਗਾ ਕੇ ਦਾਨ ਰਾਸ਼ੀ 'ਤੇ ਹੱਥ ਸਾਫ਼ ਕੀਤਾ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸਰਵਧਿਆਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਟੁੱਟਣ ਦੀ ਜਾਣਕਾਰੀ ਸਵੇਰ ਦੇ ਸਮੇਂ ਰਾਗੀ ਜੱਥੇ ਦੇ ਮੈਂਬਰਾਂ ਨੂੰ ਮਿਲੀ। ਉਨ੍ਹਾਂ ਦੱਸਿਆ ਕਿ ਚੋਰੀ ਦੀ ਵਾਰਦਾਤ ਸੰਬੰਧੀ ਪੁਲਸ ਨੂੰ ਸੂਚਣਾ ਦੇ ਦਿੱਤੀ ਗਈ ਹੈ।
ਕਾਲਜ ਮੈਨੇਜਮੈਂਟ ਦੀ ਮਨਮਾਨੀ ਕਾਰਨ ਦਲਿਤ ਵਿਦਿਆਰਥੀ ਦਾ ਭਵਿੱਖ ਦਾਅ 'ਤੇ
NEXT STORY