*10 ਦਿਨਾਂ ਦੇ ਅੰਦਰ ਟੋਲ ਪਲਾਜ਼ਾ ਨਹੀਂ ਹਟਾਇਆ ਤਾਂ ਗੰਭੀਰ ਨਤੀਜੇ ਹੋਣਗੇ: ਯੋਗਰਾਜ ਸ਼ਰਮਾ
ਪਠਾਨਕੋਟ/ਭੋਆ(ਸ਼ਾਰਦਾ)-ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਬਣਾਏ ਗਏ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਟਰਾਂਸਪੋਟਰਾਂ ਦੇ ਨਾਲ ਸੰਘਰਸ਼ ਵਿਚ ਉਤਰਦੇ ਹੋਏ ਸ਼ਿਵ ਸੈਨਾ (ਬਾ.ਠਾ.) ਨੇ ਵੀ ਮੋਰਚਾ ਖੋਲ੍ਹ ਦਿੱਤਾ ਜਿਸ ਦੀ ਅਗਵਾਈ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਰਿੱਕੀ ਨੇ ਕੀਤੀ ਅਤੇ ਇਸ ਵਿਚ ਮੁੱਖ ਮਹਿਮਾਨ ਵੱਜੋਂ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਵਿਚ ਪੰਜਾਬ ਪ੍ਰੈਸ ਸਕੱਤਰ ਜੁਗਿੰਦਰ ਪਾਲ ਜੱਗੀ, ਕਪਿਲ ਸੈਣੀ, ਰਜੇਸ਼ ਟਿੰਕੂ, ਰਘੁਬੀਰ ਸਿੰਘ, ਪਾਯਲ ਮਹਾਜਨ, ਪਵਨ ਬਜਰੰਗ, ਅਜੇ ਕੁਮਾਰ, ਕਮਲ ਕੁਮਾਰ, ਨਿਤਿਨ ਜੁਗਿਆਲੀਆ, ਸੋਨੂੰ ਸਰਾਫ਼, ਕਰਨ ਸਿੰਘ ਹਾਜ਼ਰ ਸਨ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਤ ਕਰਦੇ ਹੋਏ ਯੋਗਰਾਜ ਨੇ ਕਿਹਾ ਕਿ ਪਹਿਲੇ ਹੀ ਸਰਕਾਰ ਵੱਲੋਂ ਥੋਪੇ ਗਏ ਟੈਕਸਾਂ ਨਾਲ ਜਨਤਾ ਆਰਥਿਕ ਬੋਝ ਤਲੇ ਦੱਬੀ ਪਈ ਹੈ ਹੁਣ ਉਪਰੋਂ ਟੋਲ ਪਲਾਜ਼ਾ 'ਤੇ ਲਗਾਏ ਜਾਣ ਵਾਲੇ ਟੈਕਸ ਨਾਲ ਕਮਰ ਟੁੱਟ ਜਾਵੇਗੀ। ਉਨ੍ਹਾਂ ਕਿਹਾ ਕਿ 20 ਤੋਂ 30 ਰੁਪਏ ਟੈਕਸ ਟੋਲ ਪਲਾਜ਼ਾਵਾਂ ਤੋਂ ਵਸੂਲਿਆ ਜਾਵੇ ਅਤੇ ਟਰਾਂਸਪੋਟਰਾਂ ਅਤੇ ਜਨਤਾ ਨੂੰ ਰਾਹਤ ਪਹੁੰਚਾਈ ਜਾਵੇ। ਉਨ੍ਹਾਂ ਚਿਤਾਵਣੀ ਦਿੰਦੇ ਹੋਏ ਕਿਹਾ ਕਿ ਜੇਕਰ 10 ਦਿਨਾਂ ਦੇ ਅੰਦਰ ਇਸ ਮਾਮਲੇ 'ਤੇ ਕੋਈ ਠੋਸ ਕਦਮ ਉਠਾਉਂਦੇ ਹੋਏ ਟੋਲ ਪਲਾਜ਼ਾ ਨੂੰ ਬੰਦ ਨਹੀਂ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ ਜਿਸ ਦੀ ਪੂਰਨ ਤੌਰ 'ਤੇ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਟੋਲ ਪਲਾਜ਼ਾ ਹਟਾਉਣ ਦੇ ਲਈ ਸ਼ਿਵ ਸੈਨਿਕਾਂ ਵੱਲੋਂ ਖੋਲ੍ਹੇ ਗਏ ਮੋਰਚਿਆਂ ਵਿਚ ਵਪਾਰ ਮੰਡਲ ਅਤੇ ਬਾਰ ਐਸੋ. ਨੇ ਪਹੁੰਚ ਕੇ ਸਮਰਥਨ ਕੀਤਾ।
ਜਬਰ-ਜ਼ਨਾਹ ਦੀ ਪੀੜਤਾ ਨੇ ਲਗਾਈ ਇਨਸਾਫ਼ ਦੀ ਗੁਹਾਰ
NEXT STORY