ਸੰਗਤ ਮੰਡੀ (ਮਨਜੀਤ)-ਮਾਲਵੇ ਦੇ ਇਲਾਕੇ 'ਚ ਹਰ ਰੋਜ਼ ਲੋਕ ਕੈਂਸਰ ਦੀ ਬੀਮਾਰੀ ਦੇ ਸ਼ਿਕਾਰ ਹੋ ਰਹੇ ਹਨ। ਇਸ ਤਰ੍ਹਾਂ ਹੀ ਸੰਗਤ ਮੰਡੀ ਵਿਚ ਇਸ ਨਾਮੁਰਾਦ ਬੀਮਾਰੀ ਨੇ ਇਕ ਹੋਰ ਜਾਨ ਲੈ ਲਈ ਅਤੇ ਇਲਾਕੇ ਦੇ ਹੋਰ ਸੈਂਕੜੇ ਵਿਅਕਤੀ ਇਸ ਦੀ ਲਪੇਟ 'ਚ ਆਏ ਹੋਏ ਸੰਤਾਪ ਹੰਢਾ ਰਹੇ ਹਨ।
ਸੰਗਤ ਮੰਡੀ ਵਾਸੀ ਰਜਿੰਦਰ ਕੁਮਾਰ ਬਿੱਟੂ ਨੇ ਦੱਸਿਆ ਕਿ ਉਸ ਦੇ ਪਿਤਾ ਸੋਹਣ ਲਾਲ ਪਿਛਲੇ 6, 7 ਸਾਲਾਂ ਤੋਂ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ ਜਿਸ ਦੇ ਇਲਾਜ 'ਤੇ ਉਨ੍ਹਾਂ ਲੱਖਾਂ ਰੁਪਏ ਖਰਚੇ ਪਰ ਇਲਾਜ ਨਾਲ ਉਹ ਠੀਕ ਨਹੀਂ ਹੋਏ ਅਤੇ ਹੁਣ ਉਨ੍ਹਾਂ ਦੀ ਇਸ ਨਾਮੁਰਾਦ ਬੀਮਾਰੀ ਨੇ ਜਾਨ ਹੀ ਲੈ ਲਈ।
ਭਿਆਨਕ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ
NEXT STORY